ਗੁਰਲੇਜ ਅਖਤਰ ਤੇ ਕਰਮਵੀਰ ਧੁੰਮੀ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼

written by Shaminder | January 11, 2022 05:24pm

ਗੁਰਲੇਜ ਅਖਤਰ (Gurlej Akhtar) ਅਤੇ ਕਰਮਵੀਰ ਧੁੰਮੀ ( Karamvir Dhumi) ਦੀ ਆਵਾਜ਼ ‘ਚ ਨਵਾਂ ਗੀਤ ‘ਨਿੱਤ ਦੇ ਵਾਕੇ’ (Nitt De Waake ) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਇੱਕ ਗੱਭਰੂ ਦੇ ਕਾਂਡ ਤੋਂ ਮੁਟਿਆਰ ਕਾਫੀ ਪ੍ਰੇਸ਼ਾਨ ਰਹਿੰਦੀ ਹੈ । ਜਿਸ ਨੂੰ ਗੱਭਰੂ ਦਾ ਵੈਲਪੁਣਾ ਪਸੰਦ ਨਹੀਂ ਆਉਂਦਾ ਅਤੇ ਉਹ ਅਕਸਰ ਇਸ ਗੱਭਰੂ ਨੂੰ ਨਜਾਇਜ਼ ਕੰਮ ਕਰਨ ਤੋਂ ਵਰਜਦੀ ਰਹਿੰਦੀ ਹੈ ।

Gurlej Akhtar image From gurlej Akhtar song

ਹੋਰ ਪੜ੍ਹੋ : ਜਸਬੀਰ ਜੱਸੀ ਨੇ ਸਾਂਝਾ ਕੀਤਾ ਨੱਬੇ ਦੇ ਦਹਾਕੇ ਦਾ ਵੀਡੀਓ, ਜਦੋਂ ਪਰਮਿੰਦਰ ਸੰਧੂ ਨਾਲ ਜਾਂਦੇ ਸੀ ਗਾਉਣ

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਸ਼ਾਇਦ ਹੀ ਪੰਜਾਬ ਦਾ ਕੋਈ ਗਾਇਕ ਹੋਵੇਗਾ ਜਿਸ ਨਾਲ ਕੋਈ ਗੀਤ ਨਾ ਗਾਇਆ ਹੋਵੇ।

song Gurlej Akhtar image From Gurlej Akhtar song

ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ ਅਖਤਰ ਨੇ ਛੋਟੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਬਚਪਨ ‘ਚ ਹੀ ਉਨ੍ਹਾਂ ਦੇ ਸਿਰ ਤੋਂ ੳੁੱਠ ਗਿਆ ਸੀ । ਜਿਸ ਤੋਂ ਬਾਅਦ ਗਾਇਕਾ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਘਰ ਦੇ ਗੁਜ਼ਾਰੇ ਲਈ ਗਾ ਕੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ‘ਚ ਮਦਦ ਕੀਤੀ । ਘਰ ‘ਚ ਵੱਡੀ ਹੋਣ ਦੇ ਸਾਰੇ ਫਜ਼ਰ ਨਿਭਾਏ ਸਨ ।ਹੁਣ ਉਹ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਨਜ਼ਰ ਆ ਰਹੀ ਹੈ ।

 

View this post on Instagram

 

A post shared by Gurlej Akhtar (@gurlejakhtarmusic)

You may also like