ਜੈਸਮੀਨ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼

written by Shaminder | December 03, 2020

ਕਿਸਾਨਾਂ ਦਾ ਦਿੱਲੀ ‘ਚ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਨਾਂ ਹੀ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਹੀ ਸਰਕਾਰ ਵੱਲੋਂ ਦਿੱਤਾ ਗਿਆ ਹੈ । ਅਜਿਹੇ ‘ਚ ਹਰ ਕੋਈ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆ ਰਿਹਾ ਹੈ ।ਕਲਾਕਾਰ ਵੀ ਇਸ ਧਰਨੇ ਪ੍ਰਦਰਸ਼ਨ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਕਈ ਕਲਾਕਾਰ ਤਾਂ ਇਸ ਧਰਨੇ ‘ਚ ਸ਼ਾਮਿਲ ਹੋ ਕੇ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ । kisan ਉੇੱਥੇ ਹੀ ਕੁਝ ਕਲਾਕਾਰ ਆਪਣੇ ਗੀਤਾਂ ਦੇ ਨਾਲ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹਨ ਗੁਰਲੇਜ ਅਖਤਰ ਅਤੇ ਉਨ੍ਹਾਂ ਦਾ ਪਰਿਵਾਰ ਜੋ ਕਿਸਾਨਾਂ ਨੂੰ ਆਪਣੇ ਗੀਤਾਂ ਰਾਹੀਂ ਸਮਰਥਨ ਕਰ ਰਿਹਾ ਹੈ । ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਗਾਇਕਾ ਸਤਵਿੰਦਰ ਬਿੱਟੀ ਨੇ ਕੱਢੀ ਟਰੈਕਟਰ ਰੈਲੀ, ਜਪੁਜੀ ਖਹਿਰਾ ਨੇ ਅੰਮ੍ਰਿਤਸਰ ’ਚ ਰੇਲਵੇ ਲਾਈਨਾਂ ਤੇ ਲਗਾਇਆ ਧਰਨਾ
farmers ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ ਜੈਸਮੀਨ ਅਖਤਰ ਦਾ ਗੀਤ ਸਾਂਝਾ ਕੀਤਾ ਹੈ । ਜੋ ਕਿ ਕਿਸਾਨਾਂ ਵੱਲੋਂ ਦਿੱਲੀ ਨੂੰ ਲਲਕਾਰਨ ਦਾ ਗੀਤ ਹੈ । ਗੀਤ ਦੇ ਬੋਲ ਪਵਨ ਚੋਟੀਆਂ ਨੇ ਲਿਖੇ ਨੇ ਅਤੇ ਮਿਊਜ਼ਿਕ ਬੀਟ ਬ੍ਰੇਕਰ ਵੱਲੋਂ ਇਸ ਨੂੰ ਮਿਊਜ਼ਿਕ ਦਿੱਤਾ ਗਿਆ ਹੈ । farmer ਗੁਰਲੇਜ ਅਖਤਰ ਨੇ ਗੀਤ ਨੂੰ ਸਾਂਝਾ ਕਰਦੇ ਹੋਏ ਲਿਖਿਆ 'ਕਹਿਣ ਨੂੰ ਭਾਵੇਂ ਅਸੀਂ ਖੇਤੀ ਨਹੀਂ ਕਰਦੇ ਪਰ ਸਾਡੀ ਰੋਟੀ ਫੇਰ ਵੀ ਇਹਨਾਂ ਖੇਤਾਂ ਅਤੇ ਇਹਨਾਂ ਕਿਸਾਨਾਂ ਕਰਕੇ ਹੀ ਚਲਦੀ ਹੈ ਪੂਰਾ ਸਾਲ ਖੇਤਾਂ ਵਿਚ ਹੱਥੀਂ ਮਿਹਨਤ ਕਰਕੇ ਅਨਾਜ ਉਗਾਕੇ ਸੰਸਾਰ ਨੂੰ ਦੇਣਾ ਸ਼ਾਇਦ ਇਸਤੋਂ ਵੱਡੀ ਸੇਵਾ ਵੀ ਕੋਈ ਨਹੀਂ ਹੋ ਸਕਦੀ। ਸੋ ਜੋ ਕਿਸਾਨ ਸੰਘਰਸ਼, ਕਰ ਰਹੇ ਨੇ ਮੈਂ ਆਪਣੇ ਗੀਤ ਰਾਹੀਂ ਉਸ ਵਿਚ ਥੋੜ੍ਹਾ ਜਿਹਾ ਯੋਗਦਾਨ ਪਾ ਰਹੀ ਆ ਤੇ ਅਖੀਰ ਇਹੀ ਦੁਆ ਕਰਦੀ ਹਾਂ ਕਿ ਇਹ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦੀ ਫ਼ਤਹਿ ਹੋਵੇ।

 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like