ਸ਼ੈਮੀ ਮਾਨਸਾ ਦੀ ਆਵਾਜ਼ ‘ਚ ਨਵਾਂ ਗੀਤ ਹੋਇਆ ਰਿਲੀਜ਼

written by Shaminder | January 29, 2021

ਸ਼ੈਮੀ ਮਾਨਸਾ ਦੀ ਆਵਾਜ਼ ‘ਚ ਨਵਾਂ ਗੀਤ ‘ਇਨਕਲਾਬ ਸਾਗਰੋਂ ਪਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਾਟੀ ਚੀਮਾ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ । ਇਸ ਗੀਤ ‘ਚ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਖੇਤੀ ਕਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਿਮਾਇਤ ‘ਚ ਵਿਦੇਸ਼ਾਂ ‘ਚ ਵੀ ਧਰਨੇ ਪ੍ਰਦਰਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । Inquilab Saagron Paar ਇਸ ਦੇ ਨਾਲ ਹੀ ਇੱਕ ਪ੍ਰਦੇਸੀ ਪੰਜਾਬੀ ਦੀ ਹਾਲਤ ਨੂੰ ਵੀ ਬਿਆਨ ਕੀਤਾ ਗਿਆ ਹੈ । ਹੋਰ ਪੜ੍ਹੋ : ਲੁਧਿਆਣਾ ਦੀ ਕਾਰੋਬਾਰੀ ਮਹਿਲਾ ਰਜਨੀ ਬੈਕਟਰ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ
ਜੋ ਬੇਸ਼ੱਕ ਸਮੁੰਦਰੋਂ ਪਾਰ ਰਹਿੰਦਾ ਹੈ ਪਰ ਉਸ ਦਾ ਦਿਲ ਪੰਜਾਬ ‘ਚ ਵੱਸਿਆ ਹੋਇਆ ਹੈ ।ਇਸ ਪ੍ਰਦੇਸੀ ਪੰਜਾਬੀ ਦਾ ਵੀ ਦਿਲ ਕਰਦਾ ਹੈ ਕਿ ਉਹ ਵੀ ਦਿੱਲੀ ‘ਚ ਜਾ ਕੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਹੇ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਵੇ, ਪਰ ਮਜਬੂਰੀਆਂ ਕਾਰਨ ਉਹ ਅਜਿਹਾ ਨਹੀਂ ਕਰ ਪਾਉਂਦਾ । shammy ਇਸ ਗੀਤ ਨੂੰ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ ਇਸ ਦੇ ਨਾਲ ਹੀ ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।

0 Comments
0

You may also like