'ਫੋਕ –ਇ- ਸਤਾਨ 2019' 'ਚ ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ਕਲਾਕਾਰ ਲਗਾਉਣਗੇ ਰੌਣਕਾਂ ,ਵੇਖੋ ਵੀਡਿਓ 

Written by  Shaminder   |  December 31st 2018 03:08 PM  |  Updated: December 31st 2018 03:08 PM

'ਫੋਕ –ਇ- ਸਤਾਨ 2019' 'ਚ ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ਕਲਾਕਾਰ ਲਗਾਉਣਗੇ ਰੌਣਕਾਂ ,ਵੇਖੋ ਵੀਡਿਓ 

ਮਨੋਰੰਜਨ 'ਚ ਲੱਗੇਗਾ ਫੋਕ ਮਿਊਜ਼ਿਕ ਦਾ ਤੜਕਾ ,ਨਵੇਂ ਸਾਲ ਦਾ ਜਸ਼ਨ ਹੋਵੇਗਾ ਵੱਖਰਾ । ਜੀ ਹਾਂ ਪੀਟੀਸੀ ਪੰਜਾਬੀ ਦੇ ਵਿਹੜੇ 'ਚ ਨਵੇਂ ਸਾਲ ਦੇ ਆਉਣ ਦੀ ਖੁਸ਼ੀ 'ਚ ਖੂਬ ਰੌਣਕਾਂ ਲੱਗ ਰਹੀਆਂ ਨੇ ਅਤੇ ਕਈ ਪ੍ਰੋਗਰਾਮ ਪੀਟੀਸੀ ਵੱਲੋਂ ਪੇਸ਼ ਕੀਤੇ ਜਾਣਗੇ । ਪੀਟੀਸੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦੇ ਵੱਖ ਵੱਖ ਰੰਗ ਤੁਹਾਨੂੰ ਵੇਖਣ ਨੂੰ ਮਿਲਣਗੇ ।

ਹੋਰ ਵੇਖੋ :ਆਹ ਕੀ ਕਹਿ ਗਏ ਬੋਹੇਮੀਆ ਕਪਿਲ ਸ਼ਰਮਾ ਬਾਰੇ …!

https://www.instagram.com/p/BsC2v-pn_k8/

ਜੀ ਹਾਂ ਮੰਗਲਵਾਰ ਦੁਪਹਿਰ ਇੱਕ ਵਜੇ ਪੀਟੀਸੀ ਚੱਕ ਦੇ 'ਤੇ ਪੰਜਾਬੀ ਕਲਾਕਾਰਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ । ਇਸ ਖੁਬਸੂਰਤ ਦਿਨ ਨੂੰ ਹੋਰ ਵੀ ਚਾਰ ਚੰਨ ਲਗਾਉਣਗੇ ਕੰਵਰ ਗਰੇਵਾਲ ,ਜੋਬਨ ਸੰਧੂ ,ਮਹਿਤਾਬ ਵਿਰਕ ,ਹਰਭਜਨ ਸ਼ੇਰਾ ।ਇਹ ਸਾਰੇ ਕਲਾਕਾਰ ਆਪਣੀ ਪਰਫਾਰਮੈਂਸ ਦੇ ਜ਼ਰੀਏ ਇਸ ਦਿਨ ਨੂੰ ਖੁਬਸੂਰਤ ਬਨਾਉਣਗੇ ।ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ  । ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਤੁਸੀਂ ਵੇਖ ਸਕਦੇ ਹੋ ਪੀਟੀਸੀ ਚੱਕ ਦੇ 'ਤੇ ਦੁਪਹਿਰ ਇੱਕ ਵਜੇ ।

ਹੋਰ ਵੇਖੋ :ਜੈਸਮੀਨ ਸੈਂਡਲਾਸ ਟੁੱਟੇ ਹੋਏ ਦਿਲ ਨੂੰ ਦੇ ਰਹੀ ਹੈ ਇਸ ਤਰ੍ਹਾਂ ਦਿਲਾਸਾ, ਦੇਖੋ ਵੀਡਿਓ

folk e stan folk e stan

ਸੋ ਪੀਟੀਸੀ ਪੰਜਾਬੀ ਦੇ ਵਿਹੜੇ 'ਚ ਨਵੇਂ ਸਾਲ ਦੇ ਮੌਕੇ 'ਤੇ ਤੁਸੀਂ ਵੀ ਵੇਖਣਾ ਨਾ ਭੁੱਲਣਾ ਪ੍ਰੋਗਰਾਮ 'ਫੋਕ –ਇ- ਸਤਾਨ 2019' ਇੱਕ ਜਨਵਰੀ ਨੂੰ ਦੁਪਹਿਰ ਇੱਕ ਵਜੇ ਸਿਰਫ ਪੀਟੀਸੀ ਚੱਕ ਦੇ 'ਤੇ । ਸੋ ਤੁਸੀਂ ਵੀ ਨਵੇਂ ਸਾਲ ਦੇ ਇਸ ਜਸ਼ਨ 'ਚ ਸ਼ਾਮਿਲ ਹੋਣਾ ਨਾ ਭੁੱਲਣਾ ਲੋਕ ਗਾਇਕਾਂ ਵੱਲੋਂ ਪੀਟੀਸੀ ਪੰਜਾਬੀ ਦੇ ਵਿਹੜੇ 'ਚ ਲਗਾਈਆਂ ਜਾਣ ਵਾਲੀਆਂ ਰੌਣਕਾਂ 'ਚ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network