ਅਦਾਕਾਰਾ ਕਾਜਲ ਅਗਰਵਾਲ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ, ਬੇਬੀ ਬੰਪ ਦੇ ਨਾਲ ਤਸਵੀਰ ਵਾਇਰਲ

written by Shaminder | December 20, 2021

ਕਾਜਲ ਅਗਰਵਾਲ (Kajal Aggarwal) ਜਿਸ ਦਾ ਬੀਤੇ ਸਾਲ ਵਿਆਹ ਹੋਇਆ ਸੀ । ਉਸ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹਾਲਾਂਕਿ ਇਸ ਜੋੜੀ ਦੇ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ । ਪਰ ਕਾਜਲ ਅਗਰਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ । ਅਦਾਕਾਰਾ ਨੇ 2020 ‘ਚ ਗੌਤਮ ਕਿਚਲੂ ਦੇ ਨਾਲ ਵਿਆਹ ਕਰਵਾਇਆ ਸੀ ।

Kajal Aggarwal image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦੀ ਇੱਛਾ ਜਤਾਈ ਇਸ ਪਾਕਿਸਤਾਨੀ ਕੁੜੀ ਨੇ, ਦਿਲਜੀਤ ਨੇ ਦਿੱਤਾ ਇਹ ਜਵਾਬ

ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਪਤੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਬੀਤੇ ਦਿਨ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਲੰਚ ਆਊਟਿੰਗ ‘ਤੇ ਗਈ । ਜਿਸ ਤੋਂ ਬਾਅਦ ਉਸ ਨੇ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ ।

Kajal Aggarwal With Mother image From instagram

ਜਿਸ ‘ਚ ਉਸ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ।ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਹ ਕਪਲ ਜਲਦੀ ਹੀ ਕੋਈ ਚੰਗੀ ਖ਼ਬਰ ਦੇ ਸਕਦਾ ਹੈ। ਅਦਾਕਾਰਾ ਅਕਸ਼ੇ ਕੁਮਾਰ ਦੀ ਫ਼ਿਲਮ ਸਪੈਸ਼ਲ ੨੬ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਉਹ ਦਿਖਾਈ ਦੇ ਚੁੱਕੀ ਹੈ । ਕਾਜਲ ਅਗਰਵਾਲ ਨੇ ਗੌਤਮ ਕਿਚਲੂ ਦੇ ਨਾਲ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਸ ਦੇ ਕੁਝ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

You may also like