ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਉਰਫ ਬਬਿਤਾ ਜੀ ਦੀਆਂ ਰਾਜ ਉਰਫ ਟੱਪੂ ਨਾਲ ਅਫੇਅਰ ਦੀਆਂ ਖ਼ਬਰਾਂ

written by Shaminder | September 09, 2021

ਟੀਵੀ ਇੰਡਸਟਰੀ ਦੇ ਦੋ ਮਸ਼ਹੂਰ ਕਲਾਕਾਰਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਟੀਵੀ ਦੇ ਮਸ਼ਹੂਰ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਬਬੀਤਾ (Babita JI)ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਅਤੇ ਅਤੇ ਟੱਪੂ  (Tappu) ਦਾ ਕਿਰਦਾਰ ਨਿਭਾਉਣ ਵਾਲੇ ਰਾਜ ਅਨਾਤਕਟ ‘ਚ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੋਵਾਂ ਦੀ ਉਮਰ ‘ਚ ਵੀ ਕਾਫੀ ਵੱਡਾ ਫਾਸਲਾ ਹੈ ।

babita and tappu-min

ਹੋਰ ਪੜ੍ਹੋ : ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨੂੰ ਅਮਰੀਕਾ ਵਿੱਚ ਮਿਲਿਆ ਵੱਡਾ ਸਨਮਾਨ

ਰਾਜ ਦੀ ਉਮਰ ਮਹਿਜ਼ ੨੪ ਸਾਲ ਹੈ, ਜਦੋਂਕਿ ਬਬਿਤਾ ਉਰਫ ਮੁਨਮੁਨ ਦੱਤਾ ਦੀ ਉਮਰ ੩੩ ਸਾਲ ਦੱਸੀ ਜਾ ਰਹੀ ਹੈ । ਪਰ ਪਿਆਰ ਉਮਰ ਅਤੇ ਹੋਰ ਫਾਸਲੇ ਨਹੀਂ ਵੇਖਦਾ ।ਖ਼ਬਰਾਂ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ । ਦੋਵਾਂ ਦਾ ਬਹੁਤ ਹੀ ਗੂੜ੍ਹਾ ਪਿਆਰ ਹੈ ਅਤੇ ਦੋਵਾਂ ਦੀ ਲਵ ਸਟੋਰੀ ਕਾਫੀ ਪੁਰਾਣੀ ਹੈ ਅਤੇ ਦੋਵਾਂ ਦੇ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਹੈ । ਦੋਵੇਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹਨ ।

Munmun dutta -min Image From Instagram

ਇਸ ਸ਼ੋਅ ਦੇ ਨਾਲ ਜੁੜੇ ਲੋਕਾਂ ਦਾ ਵੀ ਕਹਿਣਾ ਹੈ ਕਿ ਸੈੱਟ ‘ਤੇ ਕੋਈ ਵੀ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਨਹੀਂ ਚਿੜਾਉਂਦਾ । ਦੱਸ ਦਈਏ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ । ਟੱਪੂ ਇਸ ਸ਼ੋਅ ‘ਚ ਜੇਠਾ ਲਾਲ ਦਾ ਬੇਟਾ ਬਣਿਆ ਹੈ ।

 

View this post on Instagram

 

A post shared by Bollywood Pap (@bollywoodpap)

ਇਹ ਸ਼ੋਅ ਮੁਨਮੁਨ ਦੱਤਾ ਉਰਫ ਬਬਿਤਾ ਜੀ ਇੱਕ ਸਾਊਥ ਇੰਡੀਅਨ ਸ਼ਖਸ ਦੀ ਪਤਨੀ ਬਣੀ ਹੋਈ ਹੈ । ਜਿਸ ‘ਤੇ ਟੱਪੂ ਦਾ ਪਿਤਾ ਬਣਿਆ ਜੇਠਾ ਲਾਲ ਵੀ ਲਾਈਨ ਮਾਰਦਾ ਹੈ । ਇਹ ਇੱਕ ਕਾਮੇਡੀ ਸੀਰੀਅਲ ਹੈ, ਜਿਸ ਨੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾਈ ਹੈ ।

 

0 Comments
0

You may also like