ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਨਾਲ ਟੀਵੀ ਜਗਤ ‘ਚ ਸੋਗ ਦੀ ਲਹਿਰ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਕਰੀਅਰ

written by Rupinder Kaler | September 02, 2021

ਬਿੱਗ ਬੌਸ (bigg-boss) ਵਿਨਰ ਸਿਧਾਰਥ ਸ਼ੁਕਲਾ (siddharth-shukla) ਦਾ ਦਿਹਾਂਤ ਹੋ ਗਿਆ ਹੈ । ਮੁੰਬਈ ਦੇ ਕੂਪਰ ਹਸਪਤਾਲ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ । 40 ਸਾਲ ਦੇ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ । ਜਾਣਕਾਰੀ ਮੁਤਾਬਿਕ ਸਿਧਾਰਥ (siddharth-shukla) ਨੇ ਰਾਤ ਨੂੰ ਸੌਂਣ ਤੋਂ ਪਹਿਲਾਂ ਕੁਝ ਦਵਾਈਆਂ ਖਾਧੀਆਂ ਸਨ । ਇਹਨਾਂ ਦਵਾਈਆਂ ਨੂੰ ਖਾਣ ਤੋਂ ਬਾਅਦ ਉਹ ਉਠ ਨਹੀਂ ਸਕੇ । ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ।

ਹੋਰ ਪੜ੍ਹੋ :

ਸੋਸ਼ਲ ਮੀਡੀਆ ‘ਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੂੰ ਆ ਰਿਹਾ ਪਸੰਦ

Pic Courtesy: Instagram

ਟੀਵੀ ਜਗਤ ਦੇ ਵੱਡੇ ਨਾਂਅ ਸਿਧਾਰਥ ਸ਼ੁਕਲਾ (siddharth-shukla) ਨੇ ਬਿੱਗ ਬੌਸ ਸ਼ੋਅ (bigg-boss) ਦਾ 13ਵਾਂ ਸੀਜਨ ਜਿੱਤਿਆ ਸੀ । ਇਸ ਤੋਂ ਇਲਾਵਾ ਉਸ ਨੇ ਖਤਰੋਂ ਕਾ ਖਿਲਾੜੀ ਦਾ 7ਵਾਂ ਸੀਜਨ ਵੀ ਆਪਣੇ ਨਾਂਅ ਕੀਤਾ ਸੀ । ਬਾਲਿਕਾ ਵਧੂ ਨਾਲ ਸਿਧਾਰਥ ਨੂੰ ਘਰ ਘਰ ਵਿੱਚ ਪਹਿਚਾਣ ਮਿਲੀ ਸੀ । 12 ਦਸੰਬਰ 1980 ਵਿੱਚ ਜਨਮੇ ਸਿਧਾਰਥ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ ਕੀਤੀ ਸੀ ।

Pic Courtesy: Instagram

2004 ਵਿੱਚ ਉਸ ਨੇ ਟੀਵੀ ਤੇ ਐਕਟਿੰਗ ‘ਚ ਡੈਬਿਊ ਕੀਤਾ ਸੀ ।2008 ਵਿੱਚ ਉਹ ‘ਬਾਬੁਲ ਕਾ ਆਂਗਨ ਛੂਟੇ ਨਾ’ ਟੀਵੀ ਸੀਰੀਅਲ ਵਿੱਚ ਦਿਖਾਈ ਦਿੱਤੇ ਸਨ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਬਾਲਿਕਾ ਵਧੂ’ ਨਾਲ ਮਿਲੀ ਸੀ । ਟੀਵੀ ਇੰਡਸਟਰੀ ਵਿੱਚ ਸਫਲਤਾ ਹਾਸਲ ਕਰਨ ਤੋਂ ਬਾਅਦ ਸਿਧਾਰਥ ਨੇ ਫ਼ਿਲਮਾਂ ਵੱਲ ਰੁਖ ਕੀਤਾ ਸੀ । ਸਾਲ 2014 ਵਿੱਚ ਆਈ ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਣ’ ਵਿੱਚ ਉਹ ਦਿਖਾਈ ਦਿੱਤੇ ਸਨ । ਇਸੇ ਸਾਲ ਉਹਨਾਂ (siddharth-shukla) ਦੀ ਵੈੱਬ ਸੀਰੀਜ਼ ‘ਬਰੋਕਨ ਬਟ ਬਿਊਟੀਫੁੱਲ’ ਰਿਲੀਜ਼ ਹੋਈ ਸੀ ।

0 Comments
0

You may also like