ਫਾਇਰ ਪਾਨ ਖਾਂਦੇ ਹੀ ਇਸ ਅਦਾਕਾਰਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

Written by  Rupinder Kaler   |  July 12th 2019 11:28 AM  |  Updated: July 12th 2019 11:28 AM

ਫਾਇਰ ਪਾਨ ਖਾਂਦੇ ਹੀ ਇਸ ਅਦਾਕਾਰਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

ਛੋਟੇ ਪਰਦੇ ਦੀ ਸਟਾਰ ਨਿਯਾ ਸ਼ਰਮਾ ਜਿੰਨੀ ਟੀਵੀ ਤੇ ਮਸ਼ਹੂਰ ਹੈ ਓਨੀਂ ਹੀ ਸ਼ੋਸਲ ਮੀਡੀਆ ਤੇ ਐਕਟਿਵ ਹੈ । ਨਿਯਾ ਸ਼ਰਮਾ ਆਪਣੀ ਛੋਟੀ ਤੋਂ ਛੋਟੀ ਗੱਲ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕਰਦੀ ਹੈ । ਇਸ ਤੋਂ ਇਲਾਵਾ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕਰਦੀ ਹੈ, ਜਿਹੜੀਆਂ ਕਿ ਬਹੁਤ ਹੀ ਵਾਇਰਲ ਹੁੰਦੀਆਂ ਹਨ । ਇਸੇ ਤਰ੍ਹਾਂ ਦੀ ਇੱਕ ਵੀਡੀਓ ਨੇ ਸ਼ੋਸ਼ਲ ਮੀਡੀਆ ਧਮਾਲ ਮਚਾ ਦਿੱਤਾ ਹੈ ।

https://www.instagram.com/p/Bzsakufl-5c/

ਇਸ ਵੀਡੀਓ ਨੂੰ ਪਿਛਲੇ 24 ਘੰਟਿਆਂ ਵਿੱਚ 6  ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਦਰਅਸਲ ਇਸ ਵੀਡੀਓ ਵਿੱਚ ਨਿਯਾ ਫਾਇਰ ਪਾਨ ਯਾਨੀ ਸੜਦਾ ਹੋਇਆ ਪਾਨ ਖਾਂਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਨਿਯਾ ਪਾਨ ਖਾਣ ਤੋਂ ਪਹਿਲਾ ਥੋੜਾ ਡਰਦੀ ਹੋਈ ਦਿਖਾਈ ਦੇ ਰਹੀ ਹੈ । ਪਰ ਲੋਕਾਂ ਦੇ ਕਹਿਣ ਤੇ ਉਹ ਸੜਦਾ ਹੋਇਆ ਪਾਨ ਖਾ ਲੈਂਦੀ ਹੈ ।

https://www.instagram.com/p/BzQW0OrFVtw/

ਪਾਨ ਖਾਂਦੇ ਹੋਏ ਉਹ ਚੀਕਾਂ ਮਾਰਨ ਲੱਗ ਜਾਂਦੀ ਹੈ । ਪਰ ਦੂਜੇ ਪਾਸੇ ਲੋਕਾਂ ਨੂੰ ਨਿਯਾ ਦਾ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਆਇਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਵੀਡੀਓ ਵਿੱਚ ਓਵਰ ਐਕਟਿੰਗ ਕਰ ਰਹੀ ਹੈ ।

https://www.instagram.com/p/BzvvPEhFiTj/

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਯਾ ਛੋਟੇ ਪਰਦੇ ਦੀ ਸਫ਼ਲ ਅਦਾਕਾਰਾ ਹੈ । ਨਿਯਾ ਸ਼ਰਮਾ ਨੇ ਹੁਣ ਤੱਕ ਕਈ ਟੀਵੀ ਸੀਰੀਅਲ ਤੇ ਰਿਆਲਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network