ਪ੍ਰਿਯੰਕਾ ਚੋਪੜਾ ਪਤੀ ਨਿਕ ਨਾਲ ਲੈ ਰਹੀ ਹੈ ਪੀਂਘ ਦੇ ਝੂਟੇ, ਦੇਖੋ ਵੀਡਿਓ 

written by Rupinder Kaler | January 11, 2019

ਬਾਲੀਵੁੱਡ ਐਕਟਰੈੱਸ ਪ੍ਰਿਯੰਕਾ ਚੋਪੜਾ ਏਨੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਨਾਲ ਹਨੀਮੂਨ ਇਨਜੁਆਏ ਕਰ ਰਹੀ ਹੈ । ਕੁਝ ਘੰਟੇ ਪਹਿਲਾਂ ਹੀ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਹਨਾਂ ਤਸਵੀਰਾਂ ਵਿੱਚ ਨਿਕ ਤੇ ਪ੍ਰਿਯੰਕਾ ਮੌਸਮ ਦਾ ਮਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ ।

priyanka-nick priyanka-nick

ਇਹਨਾਂ ਤਸਵੀਰਾਂ ਵਿੱਚ ਇੱਕ ਵੀਡਿਓ ਵੀ ਹੈ ਜਿਸ ਵਿੱਚ ਪ੍ਰਿਯੰਕਾ ਸਮੁੰਦਰ ਦੇ ਕੰਢੇ ਤੇ ਬਿਕਨੀ ਪਾ ਕੇ ਪੀਂਘ ਝੂਟ ਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਿਕ ਇਸ ਸਭ ਨੂੰ ਸ਼ੂਟ ਕਰਦੇ ਹੋਏ ਦਿਖਾਈ ਦੇ ਰਹੇ ਹਨ । ਪ੍ਰਿਯੰਕਾ ਦੇ ਫੈਨ ਉਹਨਾਂ ਦੀ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਤੇ ਨਿੱਕ ਨੇ ਰਾਜਸਥਾਨ ਵਿੱਚ 2 ਦਸੰਬਰ ਨੂੰ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰਵਾਇਆ ਸੀ ।

[embed]https://www.instagram.com/p/BseUJgXnzZh/?utm_source=ig_embed[/embed]

ਇਸ ਵਿਆਹ ਵਿੱਚ ਬਹੁਤ ਹੀ ਖਾਸ ਲੋਕ ਪਹੁੰਚ ਸਨ । ਇਸ ਤੋਂ ਬਾਅਦ ਦੋਹਾਂ ਨੇ ਦਿੱਲੀ ਅਤੇ ਮੁੰਬਈ ਵਿੱਚ ਰਿਸੈਪਸ਼ਨ ਦਿੱਤਾ ਸੀ ਤੇ ਇਹ ਜੋੜੀ ਹੁਣ ਲਾਸ ਏਂਜਲਸ ਵਿੱਚ ਸ਼ਾਨਦਾਰ ਰਿਸੈਪਸ਼ਨ ਕਰਨ ਵਾਲੇ ਹਨ ਪਰ ਇਸ ਦੀ ਕੋਈ ਡੇਟ ਸਾਹਮਣੇ ਨਹੀਂ ਆਈ ।

You may also like