ਨਿਖਿਲ ਅਤੇ ਰਕਸ਼ਾ ਨੇ ਅਨੋਖੇ ਤਰੀਕੇ ਨਾਲ ਕਰਵਾਇਆ ਵਿਆਹ, ਮਹਿਮਾਨ ਦੇ ਤੌਰ ’ਤੇ ਪਸ਼ੂਆਂ ਨੂੰ ਕੀਤਾ ਗਿਆ ਸ਼ਾਮਿਲ

written by Rupinder Kaler | June 25, 2021

ਕਾਰੋਬਾਰੀ Harsh Goenka ਸੋਸ਼ਲ ਮੀਡੀਆ ‘ਤੇ ਹਮੇਸ਼ਾ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ । ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਹਨ । ਉਹਨਾਂ ਦੀਆਂ ਜ਼ਿਆਦਾਤਰ ਪੋਸਟਾਂ ਮਜ਼ਾਕੀਆ ਅਤੇ ਪ੍ਰੇਰਣਾਦਾਇਕ ਹੁੰਦੀਆਂ ਹਨ ।ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਵਿਆਹ ਦੀ ਵੀਡੀਓ ਹੈ। ਹੋਰ ਪੜ੍ਹੋ : ਰੋਜ਼ਾਨਾ ਡਰਾਈ ਫਰੂਟਸ ਖਾਣ ਨਾਲ ਇਹ ਬਿਮਾਰੀਆਂ ਰਹਿਣਗੀਆਂ ਦੂਰ ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਇਹ ਵਿਆਹ ਗਊਸ਼ਾਲਾ ਵਿਚ ਹੋਇਆ ਸੀ ਅਤੇ ਇਸ ਵਿਆਹ ਵਿਚ ਸਿਰਫ ਪਸ਼ੂਆਂ ਨੂੰ ਮਹਿਮਾਨ ਬਣਾਇਆ ਗਿਆ ਸੀ। ਟਵਿੱਟਰ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਸ਼ ਨੇ ਲਿਖਿਆ,’ ‘ਇਕ ਵਿਆਹ ਨੇੱਲੌਰ ਦੀ ਇਕ ਗਾਊਸ਼ਾਲਾ’ ਚ ਹੋਇਆ ਸੀ, ਜਿੱਥੇ ਸਿਰਫ ਪਸ਼ੂਆਂ ਨੂੰ ਖੁਆਇਆ ਜਾਂਦਾ ਸੀ। ਜਾਨਵਰਾਂ ਅਤੇ ਪੰਛੀਆਂ ਤੋਂ ਚੁੱਪ ਵੱਟਣ ਦਾ ਇਹ ਇਕ ਤਰੀਕਾ ਹੈ। ਵੀਡੀਓ ਦੇ ਸ਼ੁਰੂ ਵਿਚ ਤੁਸੀਂ ਦੇਖ ਸਕਦੇ ਹੋ ਕਿ ਨਿਖਿਲ ਅਤੇ ਰਕਸ਼ਾ ਨਾਮ ਦੇ ਇਕ ਜੋੜੇ ਦਾ ਪੂਰਾ ਵਿਆਹ ਕਿਸ ਤਰ੍ਹਾਂ ਹੋਇਆ ਜਿਸ ਵਿੱਚ ਪਸ਼ੂ ਹੀ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਇਸ ਵੀਡੀਓ ਤੇ ਲਗਾਤਾਰ ਕਮੈਂਟ ਹੋ ਰਹੇ ਹਨ ।

0 Comments
0

You may also like