ਨਿਮਰਤ ਖਹਿਰਾ 'ਸੁਪਨਾ ਲਾਵਾਂ ਦਾ' ਨਾਲ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

Written by  Shaminder   |  November 19th 2019 10:25 AM  |  Updated: November 19th 2019 10:25 AM

ਨਿਮਰਤ ਖਹਿਰਾ 'ਸੁਪਨਾ ਲਾਵਾਂ ਦਾ' ਨਾਲ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

ਨਿਮਰਤ ਖਹਿਰਾ ਜਲਦ ਹੀ ਆਪਣੇ ਨਵੇਂ ਗੀਤ 'ਸੁਪਨਾ ਲਾਵਾਂ ਦਾ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਇਹ ਗੀਤ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਗਿਫਟੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ ।

ਹੋਰ ਵੇਖੋ:ਨਿਮਰਤ ਖਹਿਰਾ ਤੋਂ ਬਾਅਦ ਇਸ ਬੱਚੀ ਦਾ ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

https://www.instagram.com/p/B5CKWaOnz1u/

ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।ਜਿਸ ਤਰ੍ਹਾਂ ਕਿ ਇਸ ਗੀਤ ਦਾ ਟਾਈਟਲ ਹੈ 'ਸੁਪਨਾ ਲਾਵਾਂ ਦਾ' ਤਾਂ ਇਸ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਕਿਸੇ ਕੁੜੀ ਵੱਲੋਂ ਵਿਆਹ ਨੂੰ ਲੈ ਕੇ ਆਪਣੇ ਮਨ 'ਚ ਸੰਜੋਏ ਗਏ ਚਾਅ ਮਲ੍ਹਾਰਾਂ ਦੀ ਗੱਲ ਕਰਦਾ ਨਜ਼ਰ ਆਏਗਾ ।

https://www.instagram.com/p/B46M8XbnJEV/

ਪਰ ਹੁਣ ਅਸਲ 'ਚ ਇਹ ਗੀਤ ਕਿਸੇ ਕੁੜੀ ਦੇ ਵਿਆਹ ਦੇ ਸੁਪਨੇ ਨੂੰ ਪੂਰਾ ਹੋਣ ਦਾ ਹੈ ਜਾਂ ਫਿਰ ਵਿਆਹ ਤੋਂ ਬਾਅਦ ਸੰਜੋਏ ਗਏ ਸੁਪਨੇ ਟੁੱਟਣ ਦੀ ਗੱਲ ਕਰੇਗਾ ਇਹ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਫਿਲਹਾਲ ਇਸ ਗੀਤ ਦੇ ਪੋਸਟਰ 'ਚ ਨਿਮਰਤ ਖਹਿਰਾ ਨੂੰ ਬਹੁਤ ਹੀ ਉਦਾਸ ਮੂਡ 'ਚ ਦਿਖਾਇਆ ਗਿਆ ਹੈ । ਇਹ ਹੰਜੂ ਖੁਸ਼ੀ ਦੇ ਨੇ ਜਾਂ ਫਿਰ ਕਿਸੇ ਦੁੱਖ ਦੇ ਇਹ ਪਤਾ ਲੱਗੇਗਾ 29 ਨਵੰਬਰ ਨੂੰ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network