ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਦਾ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ, ਦੇਸੀ ਅੰਦਾਜ਼ ‘ਚ ਨਜ਼ਰ ਆਈਆਂ

Written by  Shaminder   |  March 17th 2021 04:54 PM  |  Updated: March 17th 2021 04:54 PM

ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਦਾ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ, ਦੇਸੀ ਅੰਦਾਜ਼ ‘ਚ ਨਜ਼ਰ ਆਈਆਂ

ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ‘ਸੌਕਣ ਸੌਕਣੇ’ ਦੇ ਸੈੱਟ ਤੋਂ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।

nimrat Image From Nimrat Khaira’s Instagram

ਹੋਰ ਪੜ੍ਹੋ : ਤਨਿਸ਼ਕ ਕੌਰ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਪਾਗਲਪਨ’

nimrat Image From Nimrat Khaira’s Instagram

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਬਚਪਨ ਦੀ ਕੋਈ ਖੇਡ ਖੇਡਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

sargun Image From Sargun Mehta's Instagram

ਦੋਵੇਂ ਜਲਦ ਹੀ ਇਸ ਫ਼ਿਲਮ ‘ਚ ਨਜ਼ਰ ਆਉਣਗੀਆਂ । ਇਸ ਤੋਂ ਇਲਾਵਾ ਨਿਮਰਤ ਖਹਿਰਾ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਜੋੜੀ ‘ਚ ਵੀ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਹ ਗਾਇਕ ਜੋੜੀ ਦੇ ਰੂਪ ‘ਚ ਵਿਖਾਈ ਦੇਣਗੇ ।

 

View this post on Instagram

 

A post shared by Sargun Mehta (@sargunmehta)

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਸਰਗੁਨ ਮਹਿਤਾ ਵੀ ਲਹੌਰੀਆ, ਕਿਸਮਤ, ਲਵ ਪੰਜਾਬ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network