ਪੰਜਾਬ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਜਦੋਂ ਚੱਲਦੀ ਸੀ ਗਾਇਕਾ ਦੀ ਹਕੂਮਤ

Written by  Shaminder   |  April 02nd 2020 11:39 AM  |  Updated: April 02nd 2020 11:39 AM

ਪੰਜਾਬ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਜਦੋਂ ਚੱਲਦੀ ਸੀ ਗਾਇਕਾ ਦੀ ਹਕੂਮਤ

ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਜੋ ਕਿ ਉਨ੍ਹਾਂ ਦੇ ਬਚਪਨ ਦੀ ਹੈ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਮੈਂ ਇਹ ਤਸਵੀਰ ਲੱਭੀ ਜੋ ਕਿ ਮੇਰੇ ਬਚਪਨ ਦੇ ਦੋਸਤਾਂ ਦੇ ਨਾਲ ਹੈ ।

ਹੋਰ ਵੇਖੋ:ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਨੇ ‘ਮਾਝੇ ਵੱਲ ਦਾ’ ਗੀਤ ਦੇ ਨਾਲ ਕੀਲੇ ਦਰਸ਼ਕ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ2020

https://www.instagram.com/p/B9vxwCyHYFu/

ਅਸੀਂ ਸਾਰੇ ਦੋਸਤ ਇੱਕੋ ਫਰੇਮ ‘ਚ ਨਜ਼ਰ ਆ ਰਹੇ ਹਾਂ । ਇਹ ਮੇਰੇ ਬਚਪਨ ਦੀਆਂ ਕੁਝ ਅਭੁੱਲ ਅਤੇ ਬਹੁਤ ਹੀ ਵਧੀਆ ਯਾਦਗਾਰ ਚੋਂ ਇੱਕ ਹੈ । ਸਾਡੀ ਸਾਰਿਆਂ ਦੀ ਹਕੂਮਤ ਚੱਲਦੀ ਸੀ, ਆਪਣੇ ਆਪ ਨੂੰ ਸਾਰੇ ਹੀ ਪ੍ਰਧਾਨ ਸਮਝਦੇ ਸੀ ਹਰ ਜਗ੍ਹਾ”।

https://www.instagram.com/p/B-dycaVHcvP/

ਨਿਮਰਤ ਖਹਿਰਾ ਦੀ ਇਹ ਤਸਵੀਰ ਬਹੁਤ ਹੀ ਕਿਊਟ ਹੈ ਅਤੇ ਉਹ ਇਸ ‘ਚ ਬਹੁਤ ਹੀ ਮਾਸੂਮ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਉਨ੍ਹਾਂ ਦੇ ਬਚਪਨ ਦੇ ਦੋਸਤ ਵੀ ਦਿਖਾਈ ਦੇ ਰਹੇ ਹਨ ਅਤੇ ਕਾਫੀ ਪਤਲੇ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਹੈ ।

https://www.instagram.com/p/B90uAuqn5gJ/

ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਤਰਸੇਮ ਜੱਸੜ ਦੇ ਨਾਲ ਉਨ੍ਹਾਂ ਦੀ ਫ਼ਿਲਮ ਅਫ਼ਸਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਜਲਦ ਹੀ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network