ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਜਲਦ ਹੀ ਹੋਵੇਗੀ ਰਿਲੀਜ਼, ਗਾਇਕਾ ਨੇ ਫ੍ਰਸਟ ਲੁੱਕ ਕੀਤੀ ਸਾਂਝੀ

written by Shaminder | November 29, 2021

ਨਿਮਰਤ ਖਹਿਰਾ (Nimrat Khaira ) ਜਿੱਥੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ, ਉੱਥੇ ਹੀ ਉਹ ਆਪਣੀ ਗਾਇਕੀ ਦੇ ਨਾਲ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ । ਹਾਲ ‘ਚ ਉਸ ਦੀ ਫ਼ਿਲਮ ‘ਤੀਜਾ ਪੰਜਾਬ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ । ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੈ । ਇਸ ਤੋਂ ਇਲਾਵਾ ਨਿਮਰਤ ਖਹਿਰਾ ਜਲਦ ਹੀ ਆਪਣੀ ਐਲਬਮ (Album) ਲੈ ਕੇ ਆ ਰਹੀ ਹੈ ਜਿਸ ਦੀ ਫ੍ਰਸਟ ਲੁੱਕ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਐਲਬਮ ਦਾ ਨਾਮ ੳੇੁਸ ਨੇ ਨਿੰਮੋ (Nimmo) ਰੱਖਿਆ ਹੈ । ਹੈਰਾਨ ਕਰਨ ਵਾਲੀ ਗੱਲ ਇਹ ਹੈ, ਇਹ ਉਸ ਦਾ ਖੁਦ ਦਾ ਨਾਮ ਹੈ ਜੋ ਉਸ ਨੂੰ ਉਸ ਦੇ ਫੈਨਸ ਵੱਲੋਂ ਪਿਆਰ 'ਚ ਮਿਲਿਆ ਹੈ।

Nimrat Khaira image From instagram

ਹੋਰ ਪੜ੍ਹੋ : ਕਿਉਂ ਪ੍ਰੀਤ ਹਰਪਾਲ ਪੈਦਲ ਹੀ ਨਿਕਲ ਪਏ ਬੇਟੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ, ਵੇਖੋ ਵੀਡੀਓ

ਪੰਜਾਬੀ ਸਿੰਗਰ ਤੇ ਐਕਟਰਸ ਨਿਮਰਤ ਖਹਿਰਾ ਨੇ ਆਪਣੀ ਐਲਬਮ ਦਾ ਅਧਿਕਾਰਤ ਨਾਮ 'ਨਿੰਮੋ' ਰੱਖਣ ਦਾ ਫੈਸਲਾ ਕੀਤਾ। ਹੁਣ ਨਿਮਰਤ ਨੇ ਆਪਣੀ ਐਲਬਮ ਦਾ ਫਸਟ ਲੁੱਕ ਪੋਸਟਰ ਅਧਿਕਾਰਤ ਕੀਤਾ ਹੈ ਜਿਸ 'ਚ ਐਲਬਮ ਦਾ ਨਾਂ ਨਿੰਮੋ ਹੈ, ਇਹ ਸਾਫ਼ ਹੋ ਗਿਆ ਹੈ। ਦੱਸ ਦਈਏ ਕਿ ਨਿਮਰਤ ਦੀ ਇਹ ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗੀ ਤੇ ਹਰਵਿੰਦਰ ਸਿੱਧੂ ਇਸ ਨੂੰ ਪ੍ਰੇਜ਼ੈਂਟ ਕਰ ਰਹੇ ਹਨ।

Nimrat khaira image From instagram

ਡੈਬਿਊ ਟੇਪ ਤੋਂ ਖਹਿਰਾ ਦੇ ਗੀਤਾਂ ਦੇ ਬੋਲ ਗਿਫਟੀ ਤੇ ਅਰਜਨ ਢਿੱਲੋਂ ਨੇ ਦਿੱਤੇ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਐਲਬਮ 'ਆਵਾਰਾ' ਰਿਲੀਜ਼ ਕੀਤੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਨਿਮਰਤ ਖਹਿਰਾ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਦੱਸ ਦਈਏ ਕਿ ਦੋਵੇਂ ਗੀਤਕਾਰ ਪਹਿਲਾਂ ਵੀ ਨਿਮਰਤ ਦੇ ਨਾਲ ਕੰਮ ਕਰ ਚੁੱਕੇ ਹਨ । ਰਾਣੀਹਾਰ ‘ਤੇ ਲਹਿੰਗਾ ਅਰਜਨ ਢਿੱਲੋਂ ਦੇ ਨਾਲ ਕੀਤੇ ਗਏ ਅਜਿਹੇ ਗੀਤ ਹਨ ।

 

View this post on Instagram

 

A post shared by Nimrat Khaira (@nimratkhairaofficial)

ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਏ ਸਨ ।ਇਸ ਦੇ ਨਾਲ ਹੀ ਨਿਮਰਤ ਖਹਿਰਾ ਸਰਗੁਨ ਮਹਿਤਾ ਦੇ ਨਾਲ ‘ਸੌਂਕਣ ਸੌਂਕਣੇ’ ਵਿੱਚ ਵੀ ਜਲਦ ਹੀ ਨਜ਼ਰ ਆਏਗੀ । ਨਿਮਰਤ ਖਹਿਰਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ ।

 

You may also like