ਨਿਮਰਤ ਖਹਿਰਾ ਦਾ ‘ਗੁਲਾਬੀ ਰੰਗ’ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  November 21st 2020 01:09 PM  |  Updated: November 21st 2020 01:09 PM

ਨਿਮਰਤ ਖਹਿਰਾ ਦਾ ‘ਗੁਲਾਬੀ ਰੰਗ’ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਨਿਮਰਤ ਖਹਿਰਾ ਇੱਕ ਵਾਰ ਫਿਰ ਆਪਣੇ ਨਵੇਂ ਗੀਤ ‘ਗੁਲਾਬੀ ਰੰਗ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਨੇ । ਇਹ ਇੱਕ ਰੋਮਾਂਟਿਕ ਬੀਟ ਸੌਂਗ ਹੈ ।ਜਿਸ ‘ਚ ਇੱਕ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਗੱੱਭਰੂ ਉਸ ਦੇ ਹੁਸਨ ਦਾ ਦੀਵਾਨਾ ਹੈ ।

nimrat khaira ਉਹ ਇਸ ਕੁੜੀ ‘ਤੇ ਏਨਾਂ ਕੁ ਫਿਦਾ ਹੈ ਕਿ ਕੋਈ ਹੋਰ ਗੱਭਰੂ ਇਸ ਮੁਟਿਆਰ ਵੱਲ ਵੇਖਦਾ ਵੀ ਹੈ ਤਾਂ ਉਹ ਉਸ ਦੀਆਂ ਅੱਖਾਂ ‘ਚ ਰੜਕਣ ਲੱਗ ਪੈਂਦਾ ਹੈ । ਇਹੀ ਕੁਝ ਕੁੜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਗੀਤ ‘ਬਲਿੰਕ’ ਹੋਇਆ ਰਿਲੀਜ਼, ਨੀਰੂ ਬਾਜਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

nimart

ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਵੀਡੀਓ ਬੀਟੂਗੇਦਰ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

nimrat

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਬਲਿੰਕ’ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਨੀਰੂ ਬਾਜਵਾ ਫੀਚਰਿੰਗ ‘ਚ ਨਜ਼ਰ ਆਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network