ਬਿੱਗ ਬੌਸ -16 ਦੀ ਪਹਿਲੀ ਫਾਈਨਲਿਸਟ ਬਣੀ ਨਿਮਰਤ ਕੌਰ ਆਹਲੂਵਾਲੀਆ

Written by  Shaminder   |  January 31st 2023 04:57 PM  |  Updated: January 31st 2023 04:57 PM

ਬਿੱਗ ਬੌਸ -16 ਦੀ ਪਹਿਲੀ ਫਾਈਨਲਿਸਟ ਬਣੀ ਨਿਮਰਤ ਕੌਰ ਆਹਲੂਵਾਲੀਆ

ਬਿੱਗ ਬੌਸ 16  (Bigg Boss-16) ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।ਇਹ ਸੀਜ਼ਨ ਆਪਣੇ ਆਖਰੀ ਪੜਾਅ ਵੱਲ ਅੱਗੇ ਵਧ ਰਿਹਾ ਹੈ । ਨਿਮਰਤ ਕੌਰ ਆਹਲੂਵਾਲੀਆ (Nimrit Kaur Ahluwalia)  ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲੇ ਸ਼ੋਅ ਬਿੱਗ ਬੌਸ -16  ਦੇ ਫਾਈਨਲ ‘ਚ ਪਹੁੰਚ ਗਈ ਹੈ । ਰਿਮੋਟ ਕੰਟਰੋਲ ਟਾਸਕ ‘ਚ ਘਰ ਦੇ ਦੂਜੇ ਮੈਂਬਰਾਂ ਨੂੰ ਪਛਾੜਨ ਤੋਂ ਬਾਅਦ ਨਿਮਰਤ ਕੌਰ ਆਹਲੂਵਾਲੀਆ ਨੇ ਫਾੀੲਨਲਿਸਟ ‘ਚ ਆਪਣੀ ਜਗ੍ਹਾ ਬਣਾ ਲਈ ਹੈ ।

Nimrit Ahluwalia, image Source : Google

ਹੋਰ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ, ਵੀਡੀਓ ਹੋ ਰਿਹਾ ਵਾਇਰਲ

ਟਿਕਟ ਟੂ ਫਿਨਾਲੇ ਟਾਸਕ

ਨਿਮਰਤ ਨੇ ਟਾਸਕ ਦੀ ਸ਼ੁਰੂਆਤ 'ਚ ਪ੍ਰਿਅੰਕਾ ਨੂੰ ਇਸ ਲਈ ਬਾਹਰ ਕਰ ਦਿੱਤਾ ਕਿਉਂਕਿ ਉਸ ਨੇ ਸ਼ਾਲਿਨ ਦੀ ਮਾਨਸਿਕ ਸਥਿਤੀ ਬਾਰੇ ਚਾਨਣਾ ਪਾਇਆ ਸੀ। ਸ਼ਾਲਿਨ ਨੂੰ ਫਿਰ ਸੁੰਬਲ ਨੇ ਕਪਤਾਨੀ ਦੀ ਦੌੜ ਤੋਂ ਬਾਹਰ ਕਰ ਦਿੱਤਾ। ਜਿਵੇਂ ਹੀ ਸ਼ਾਲਿਨ ਨੇ ਸੁੰਬਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਸਨੇ ਕਦੇ ਵੀ ਘਰ ਦੇ ਕਪਤਾਨ ਵਜੋਂ ਕੰਮ ਨਹੀਂ ਕੀਤਾ ।ਦੋਵਾਂ ‘ਚ ਜ਼ੁਬਾਨੀ ਜੰਗ ਚੱਲਦੀ ਰਹੀ ।

Nimrit Ahluwalia'' image Source : Instagram

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ, ਗੁਰਦਾਸ ਮਾਨ, ਆਰੀਆ ਬੱਬਰ ਨੇ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦੀ ਕੀਤੀ ਤਾਰੀਫ, ਜਾਣੋ ਕੀ ਕਿਹਾ ਇਨ੍ਹਾਂ ਦਿੱਗਜ ਕਲਾਕਾਰਾਂ ਨੇ

ਟਾਸਕ ਦੇ ਨਤੀਜੇ ਤੱਕ ਹਾਲਾਂਕਿ, ਪ੍ਰਿਯੰਕਾ, ਅਰਚਨਾ, ਅਤੇ ਐਮਸੀ ਸਟੈਨ ਇੱਕ ਸਮਝੌਤੇ 'ਤੇ ਪਹੁੰਚਣ ਵਿੱਚ ਅਸਮਰੱਥ ਸਨ, ਜਿਸ ਦੇ ਨਤੀਜੇ ਵਜੋਂ ਨਿਮਰਤ ਨੇ ਆਪਣੀ ਕਪਤਾਨੀ ਬਣਾਈ ਰੱਖੀ ਅਤੇ ਇਸ ਨੂੰ ਆਖਰੀ ਹਫਤੇ ਤੱਕ ਪਹੁੰਚਾ ਦਿੱਤਾ।

Nimrit Ahluwalia'' image Source : Instagram

ਬਿੱਗ ਬੌਸ ਦੇ ਆਖਰੀ ਸੱਤ ਮੁਕਾਬਲੇਬਾਜ਼

ਬਿੱਗ ਬੌਸ ਦੇ ਘਰ ‘ਚ ਆਖਰੀ ਸੱਤ ਮੁਕਾਬਲੇਬਾਜ਼ਾਂ ਦੀ ਗੱਲ ਕਰੀਏ ਤਾਂ ਨਿਮਰਤ ਕੌਰ ਆਹਲੂਵਾਲੀਆ, ਸ਼ਾਲਿਨ ਭਨੋਟ, ਸੁੰਬਲ ਤੌਕੀਰ, ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਐਮਸੀ ਸਟੈਨ, ਅਤੇ ਅਰਚਨਾ ਗੌਤਮ ਹਨ । ਪਰ ਹੁਣ ਬਿੱਗ ਬੋਸ ਦਾ ਟਾਈਟਲ ਕੌਣ ਜਿੱਤੇਗਾ । ਇਹ ਵੇਖਣਾ ਬੇਹੱਦ ਦਿਲਚਸਪ ਹੈ ।

 

View this post on Instagram

 

A post shared by ColorsTV (@colorstv)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network