ਨਿੰਜਾ ਨੇ ਸਾਂਝੀ ਕੀਤੀ ਆਪਣੇ ਪਹਿਲੇ ਕੈਨੇਡਾ ਟੂਰ ਦੀ ਵੀਡੀਓ , ਸਾਰਥੀ ਕੇ ਤੇ ਹੈਪੀ ਰਾਏਕੋਟੀ ਵੀ ਆਏ ਨਜ਼ਰ , ਦੇਖੋ ਵੀਡੀਓ

written by Aaseen Khan | January 09, 2019

ਨਿੰਜਾ ਨੇ ਸਾਂਝੀ ਕੀਤੀ ਆਪਣੇ ਪਹਿਲੇ ਕੈਨੇਡਾ ਟੂਰ ਦੀ ਵੀਡੀਓ , ਸਾਰਥੀ ਕੇ ਤੇ ਹੈਪੀ ਰਾਏਕੋਟੀ ਵੀ ਆਏ ਨਜ਼ਰ , ਦੇਖੋ ਵੀਡੀਓ , ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਨਿੰਜਾ ਆਪਣੀ ਦਮਦਾਰ ਗਾਇਕੀ ਅਤੇ ਬਾਕਮਾਲ ਅਦਾਕਾਰੀ ਲਈ ਜਾਣੇ ਜਾਂਦੇ ਨੇ। ਇਸ ਦਾ ਛੋਟਾ ਜਿਹਾ ਨਮੂਨਾ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਇਸ ਵੀਡੀਓ 'ਚ ਦਿੱਤਾ ਹੈ। ਇਸ ਵੀਡੀਓ 'ਚ ਨਿੰਜਾ ਆਪਣਾ ਸੁਪਰਹਿੱਟ ਗਾਣਾ 'ਆਦਤ' ਲਾਈਵ ਤਬਲੇ ਤੇ ਹਾਰਮੋਨੀਅਮ 'ਤੇ ਗਾ ਰਹੇ ਹਨ। ਵੀਡੀਓ 'ਚ ਗਾਇਕ ਸਾਰਥੀ ਕੇ ਅਤੇ ਹੈਪੀ ਰਾਏਕੋਟੀ ਵੀ ਨਜ਼ਰ ਆ ਰਹੇ ਹਨ। ਅਸਲ 'ਚ ਇਹ ਵੀਡੀਓ ਤਾਜ਼ਾ ਨਹੀਂ ਹੈ।

https://www.instagram.com/p/BsZ_o4gHZd_/
ਨਿੰਜਾ ਨੇ ਵੀਡੀਓ ਦੀ ਕੈਪਸ਼ਨ 'ਚ ਦੱਸਿਆ ਹੈ , ਕਿ ਇਹ ਵੀਡੀਓ 2016 ਦੇ ਪਹਿਲੇ ਕੈਨੇਡਾ ਟੂਰ ਦੀ ਹੈ , ਜਿਸ 'ਚ ਉਹਨਾਂ ਦੇ ਨਾਲ ਸਾਰਥੀ ਕੇ , ਕੁਲਵਿੰਦਰ ਬਿੱਲਾ , ਸੁਨੰਦਾ ਸ਼ਰਮਾ , ਹੈਪੀ ਰਾਏਕੋਟੀ ਵਰਗੇ ਵੱਡੇ ਕਲਾਕਾਰ ਵੀ ਮੌਜੂਦ ਸਨ। ਪੰਜਾਬੀ ਸਿਤਾਰੇ ਅਕਸਰ ਹੀ ਆਪਣੀਆਂ ਪੁਰਾਣੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਨਿੰਜਾ ਦੀ ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਿੰਜਾ ਦੀਆਂ ਕਾਫੀ ਵੀਡੀਓਜ਼ ਅਜਿਹੀਆਂ ਹਨ ਜਿਹੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਉਹਨਾਂ ਵੱਲੋਂ ਜਿੰਮ 'ਚ ਕੀਤੀ ਜਾਂਦੀ ਸਖਤ ਮਿਹਨਤ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹੋਰ ਵੇਖੋ : ਹੈਪੀ ਰਾਏਕੋਟੀ ਦੀ ‘ਮਾਂ’ ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ

https://www.instagram.com/p/BsVUwQsHIcU/
ਨਿੰਜਾ ਦੀ ਅਦਾਕਾਰੀ ਦੀ ਵੀ ਖਾਸੀ ਤਾਰੀਫ ਹੁੰਦੀ ਰਹਿੰਦੀ ਹੈ , ਜਿਸ ਦਾ ਜਲਵਾ ਉਹ 2017 'ਚ ਆਈ ਫਿਲਮ 'ਚੰਨਾ ਮੇਰਿਆ 'ਚ ਦਿਖਾ ਚੁੱਕੇ ਹਨ। ਨਿੰਜਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ 22 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਹਾਈ ਐਂਡ ਯਾਰੀਆਂ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਨਿੰਜਾ ਦੇ ਨਾਲ ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

You may also like