ਨਿਸ਼ਾ ਬਾਨੋ ਦੀ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਪੇਜ਼ ਨੂੰ ਅਦਾਕਾਰਾ ਨੇ ਪੋਸਟ ਪਾ ਕੇ ਪਾਈ ਝਾੜ, ਜਾਣੋ ਕੀ ਹੈ ਮਾਮਲਾ!

written by Lajwinder kaur | October 07, 2022 05:55pm

NISHA BANO News: ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਅਦਾਕਾਰਾ ਨਿਸ਼ਾ ਬਾਨੋ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ਚ ਕੁਝ ਘਟੀਆ ਮਾਨਸਿਕਤਾ ਪੇਜ਼ਾਂ ਵਾਲਿਆਂ ਨੇ ਨਿਸ਼ਾ ਬਾਨੋ ਦੇ ਇੱਕ ਵੀਡੀਓ ਕਲਿੱਪ ਨੂੰ ਗਲਤ ਅੰਦਾਜ਼ ਦੇ ਨਾਲ ਪੇਜ਼ ਕੀਤਾ ਹੈ। ਜਦੋਂ ਇਹ ਵੀਡੀਓ ਅਦਾਕਾਰਾ ਕੋਲ ਪਹੁੰਚੀ ਤਾਂ ਉਨ੍ਹਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਿਊਜ਼ ਲੈਣ ਵਾਲੇ ਪੇਜ਼ਾਂ ਦੀ ਜੰਮ ਕੇ ਕਲਾਸ ਲਗਾਈ ਹੈ।

ਹੋਰ ਪੜ੍ਹੋ : Alfaaz Health Update: ਗਾਇਕ ਅਲਫਾਜ਼ ਨੇ ਖੋਲ੍ਹੀਆਂ ਅੱਖਾਂ, ਹਸਪਤਾਲ ਤੋਂ ਦੋਸਤ ਨੇ ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

nisha bano , image From instagram

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਵੀਡੀਓ ਦੇ ਕੁਝ ਸਕਰੀਨ ਸ਼ਾਰਟ ਸ਼ੇਅਰ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ। ਅਦਾਕਾਰਾ ਨੇ ਲਿਖਿਆ ਹੈ- ‘ਕਿਰਪਾ ਕਰਕੇ ਇਸ ਵੀਡੀਓ 'ਚ ਮੈਨੂੰ ਟੈਗ ਨਾ ਕਰੋ...pehle dekho hai ki is video ch kuch views lai tuc kisi da nam karab kar rahe ho..ਸ਼ਰਮ ਕਰੋ ਰੱਬ ਤੋਂ ਡਰੋ ਤੁਹਾਡੇ ਵੀ ਘਰ ‘ਚ ਕੁੜੀਆਂ ਹੋਣੀਆਂ’।

ਦੱਸ ਦਈਏ ਫੇਸਬੁੱਕ ਦੇ ਇੱਕ ਪੇਜ਼ ਨੇ ਅਦਾਕਾਰਾ ਨਿਸ਼ਾ ਬਾਨੋ ਦੇ ਇੱਕ ਆਮ ਜਿਹੇ ਵੀਡੀਓ ਨੂੰ ਗਲਤ ਟਾਈਟਲ ਦੇ ਅਪਲੋਡ ਕੀਤਾ ਹੈ ਤਾਂ ਜੋ ਵੱਡੀ ਗਿਣਤੀ ਚ ਵਿਊਜ਼ ਆ ਜਾਣ।

Nisha Bano image From instagram

ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਘਟੀਆ ਮਾਨਸਿਕਤਾ ਵਾਲੇ ਅਜਿਹੇ ਪੇਜ਼ਾਂ ਉੱਤੇ ਲਾਹਨਤਾਂ ਪਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ‘ਘਟੀਆ ਸੋਚ ਵਾਲੇ ਨੇ ਇਹ ਲੋਕ, ignore karo, ਵਿਊਜ਼ ਲੈਣ ਲਈ ਚੀਪ ਟਾਈਟਲ ਦੇ ਕੇ ਵੀਡੀਓਜ਼ ਨੂੰ ਅਪਲੋਡ ਕਰ ਦਿੰਦੇ ਨੇ, ਲੋਕ ਨੂੰ ਚਾਹੀਦਾ ਹੈ ਕਿ report ਕਰਨ ਵੀਡੀਓ ਦੀ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਨੇ ਅਜਿਹੇ ਲੋਕ’। ਆਪਣੇ ਫੈਨਜ਼ ਵੱਲੋਂ ਮਿਲੇ ਸਤਿਕਾਰ ਤੇ ਪਿਆਰ ਨੂੰ ਦੇਖ ਕੇ ਖੁਦ ਨਿਸ਼ਾ ਬਾਨੋ ਨੇ ਵੀ ਕਮੈਂਟ ਕਰਕੇ ਸਾਰੇ ਫੈਨਜ਼ ਦਾ ਧੰਨਵਾਦ ਕੀਤਾ ਹੈ।

nisha bano new song pasand tu ve image From instagram

ਅਦਾਕਾਰਾ ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੀ ਨਾਮੀ ਅਦਾਕਾਰਾ ਹੈ। ਨਿਸ਼ਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਹੋਣ, ਨੈਗੇਟਿਵ ਜਾਂ ਫਿਰ ਕਾਮਿਕ ਕਿਰਦਾਰ ਹੋਣ। ਹਰ ਤਰ੍ਹਾਂ ਦੇ ਕਿਰਦਾਰਾਂ ਦੇ ਵਿੱਚ ਉਹ ਫਿੱਟ ਬੈਠਦੀ ਹੈ। ਅਦਾਕਾਰੀ ਤੋਂ ਇਲਾਵਾ ਉਹ ਕਮਾਲ ਦੀ ਗਾਇਕਾ ਹੈ। ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।

You may also like