
ਨਿਸ਼ਾ ਬਾਨੋ (Nisha Bano) ਨੇ ਆਪਣੇ ਪਤੀ ਦੇ ਨਾਲ ਵੈਲੇਂਨਟਾਈਨ ਡੇ (Valentine day) ਦੇ ਮੌਕੇ ‘ਤੇ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਆਪਣੇ ਪਤੀ ਨੂੰ ਵੈਲੇਂਨਟਾਈਨ ਡੇ ਦੀ ਵਧਾਈ ਦਿੱਤੀ ਹੈ । ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਨੇ ਸਮੀਰ ਮਾਹੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ । ਨਿਸ਼ਾ ਬਾਨੋ ਅਕਸਰ ਸਮੀਰ ਮਾਹੀ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਹੁੰਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਸੀ ਕੀਤਾ ।

ਹੋਰ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਟੀਜ਼ਰ ਜਾਰੀ
ਪਰ ਹੁਣ ਅਦਾਕਾਰਾ ਆਪਣੀਆਂ ਤਸਵੀਰਾਂ ਖੁੱਲ ਕੇ ਸਾਂਝੀਆਂ ਕਰਦੀ ਹੈ ਅਤੇ ਅਕਸਰ ਸਮੀਰ ਮਾਹੀ ਦੇ ਨਾਲ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਦਾਕਾਰੀ ਦੇ ਨਾਲ ਨਾਲ ਉਹ ਗਾਇਕੀ ਦਾ ਵੀ ਸ਼ੌਕ ਰੱਖਦੀ ਹੈ । ਉਸ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।

ਨਿਸ਼ਾ ਬਾਨੋ ਨੂੰ ਬਚਪਨ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਕ ਉਸ ਨੂੰ ਗਾਇਕੀ ਅਤੇ ਅਦਾਕਾਰੀ ਦੇ ਖੇਤਰ ‘ਚ ਲੈ ਆਇਆ । ਨਿਸ਼ਾ ਬਾਨੋ ਨੂੰ ਇਸ ਖੇਤਰ ‘ਚ ਕਰਮਜੀਤ ਅਨਮੋਲ ਨੇ ਅੱਗੇ ਵੱਧਣ ‘ਚ ਮਦਦ ਕੀਤੀ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਵੀ ੳੇਸ ਨੇ ਕਰਮਜੀਤ ਅਨਮੋਲ ਤੋਂ ਹੀ ਸਿੱਖੀਆਂ ਹਨ । ਹੁਣ ਤੱਕ ਨਿਸ਼ਾ ਬਾਨੋ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਆਪਣੀ ਅਦਾਕਾਰੀ ਦੇ ਨਾਲ ੳੇੁਸ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਰੋਮਾਂਟਿਕ ਹੋਣ, ਕਾਮਿਕ ਹੋਣ ਜਾਂ ਫਿਰ ਸੰਜੀਦਾ ਹਰ ਕਿਰਦਾਰ ‘ਚ ਉਹ ਫਿੱਟ ਬੈਠਦੀ ਹੈ ।
View this post on Instagram