
ਨਿਸ਼ਾ ਬਾਨੋ (Nisha Bano) ਨੇ ਆਪਣੇ ਪਤੀ ਸਮੀਰ ਮਾਹੀ (Sameer Mahi) ਦੇ ਨਾਲ ਰੋਮਾਂਟਿਕ (Romantic Video) ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਮੀਰ ਮਾਹੀ ਦੇ ਨਾਲ ਨਿਸ਼ਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨਿਸ਼ਾ ਬਾਨੋ ਅਕਸਰ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੀ ਹੈ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਹੋਰ ਪੜ੍ਹੋ : ਵਿਆਹ ਕਰਵਾਉਣ ਤੋਂ ਪਹਿਲਾਂ ਵਿੱਕੀ ਕੌਸ਼ਲ ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦੇ ਗਾਣਿਆਂ ’ਤੇ ਖੂਬ ਪਾ ਰਹੇ ਹਨ ਭੰਗੜੇ
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਚੈਨਲ ‘ਤੇ ਕਾਮੇਡੀ ਸ਼ੋਅਜ਼ ਦੇ ਨਾਲ ਕੀਤੀ ਸੀ । ਉਹ ਕਾਫੀ ਲੰਮਾ ਸਮਾਂ ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕਰਦੇ ਰਹੇ ਸਨ । ਇਸ ਫੀਲਡ ‘ਚ ਅੱਗੇ ਵੱਧਣ ਦੇ ਲਈ ਕਰਮਜੀਤ ਅਨਮੋਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਨਿਸ਼ਾ ਬਾਨੋ ਨੂੰ ਬਚਪਨ ਤੋਂ ਹੀ ਗਿੱਧੇ ਦਾ ਸ਼ੌਂਕ ਸੀ ਅਤੇ ਉਹ ਅਕਸਰ ਸਕੂਲ ਅਤੇ ਕਾਲਜ ਦੇ ਟਾਈਮ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਕਰਦੀ ਰਹਿੰਦੀ ਸੀ । ਇਸ ਤੋਂ ਬਾਅਦ ਹੀ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਆਉਣ ਦੀ ਚੇਟਕ ਲੱਗੀ ਅਤੇ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ।
View this post on Instagram
ਅਦਾਕਾਰੀ ਦੇ ਨਾਲ-ਨਾਲ ਉਹ ਇੱਕ ਵਧੀਆ ਗਾਇਕਾ ਵੀ ਹੈ ਅਤੇ ਹੁਣ ਤੱਕ ਕਈ ਗੀਤ ਵੀ ਕੱਢ ਚੁੱਕੀ ਹੈ । ਹਾਲ ਹੀ ਸਮੀਰ ਮਾਹੀ ਦੇ ਨਾਲ ਨਿਸ਼ਾ ਬਾਨੋ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ ।