ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਨੂੰ ਵੈਲੇਂਨਟਾਈਨ ਡੇਅ ‘ਤੇ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  February 14th 2023 02:23 PM |  Updated: February 14th 2023 02:23 PM

ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਨੂੰ ਵੈਲੇਂਨਟਾਈਨ ਡੇਅ ‘ਤੇ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਅੱਜ ਦੁਨੀਆਂ ਭਰ ‘ਚ ਵੈਲੇਂਨਟਾਈਨ ਡੇਅ (Valentine Day 2023) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪ੍ਰੇਮੀ ਇੱਕ ਦੂਜੇ ਦੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਨ । ਇਸ ਮੌਕੇ ‘ਤੇ ਅਦਾਕਾਰਾ ਨਿਸ਼ਾ ਬਾਨੋ (Nisha Bano) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕੀਤੀ ਹੈ ।

Nisha Bano ,,, Image Source : Instagram

ਹੋਰ ਪੜ੍ਹੋ : ਭਾਰਤੀ ਸਿੰਘ ਬੇਟੇ ਗੋਲਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਗੋਲਾ ਨੇ ਹੱਥ ਜੋੜ ਕੇ ਕਿਹਾ ‘ਜੈ ਸ਼੍ਰੀ ਕ੍ਰਿਸ਼ਨਾ’

ਨਿਸ਼ਾ ਬਾਨੋ ਅਤੇ ਸਮੀਰ ਮਾਹੀ ਦਾ ਵਿਆਹ

ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ ।ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ।

Nisha Bano Image Source : Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਪਤੀ ਆਦਿਲ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਆਦਿਲ ‘ਤੇ ਲੱਗੇ ਹਨ ਰੇਪ ਦੇ ਇਲਜ਼ਾਮ

ਉੱਥੇ ਹੀ ਉਨ੍ਹਾਂ ਦੇ ਪਤੀ ਸਮੀਰ ਮਾਹੀ ਵੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।ਨਿਸ਼ਾ ਬਾਨੋ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

Nisha Bano And Sameer Mahi Image Source : Instagram

ਨਿਸ਼ਾ ਬਾਨੋ ਨੇ ਨਿਭਾਏ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ

ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਨੈਗਟਿਵ ਕਿਰਦਾਰ ਹੋਣ। ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੀ ਹੈ । ਕਰਮਜੀਤ ਅਨਮੋਲ ਦਾ ਉਨ੍ਹਾਂ ਦੇ ਕਰੀਅਰ ਨੂੰ ਬਨਾਉਣ ‘ਚ ਵੱਡਾ ਹੱਥ ਹੈ । ਕਿਉਂਕਿ ਕਰਮਜੀਤ ਅਨਮੋਲ ਦੇ ਨਾਲ ਕਈ ਸ਼ੋਅਸ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ਅਤੇ ਅਦਾਕਾਰੀ ਅਤੇ ਗਾਇਕੀ ਦੀਆਂ ਬਾਰੀਕੀਆਂ ਵੀ ਕਰਮਜੀਤ ਅਨਮੋਲ ਤੋਂ ਹੀ ਉਨ੍ਹਾਂ ਨੇ ਸਿੱਖੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network