ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਗੋਆ ਬੀਚ ‘ਤੇ ਮਸਤੀ ਕਰਦੇ ਆਏ ਨਜ਼ਰ, ਤਸਵੀਰਾਂ ਵਾਇਰਲ

Written by  Shaminder   |  December 13th 2021 01:01 PM  |  Updated: December 13th 2021 01:01 PM

ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਗੋਆ ਬੀਚ ‘ਤੇ ਮਸਤੀ ਕਰਦੇ ਆਏ ਨਜ਼ਰ, ਤਸਵੀਰਾਂ ਵਾਇਰਲ

ਨੌਰਾ ਫਤੇਹੀ ਅਤੇ ਗੁਰੂ ਰੰਧਾਵਾ  (Guru Randhawa) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗੁਰੂ ਰੰਧਾਵਾ ਡਾਂਸਰ ਨੌਰਾ ਫਤੇਹੀ (Nora Fatehi)  ਦੇ ਨਾਲ ਨਜ਼ਰ ਆ ਰਹੇ ਹਨ ।ਇਹ ਤਸਵੀਰਾਂ ਗੋਆ ਬੀਚ ਦੀਆਂ ਹਨ । ਖ਼ਬਰਾਂ ਮੁਤਾਬਕ ਨੌਰਾ ਫਤੇਹੀ ਏਨੀਂ ਦਿਨੀਂ ਗੋਆ ‘ਚ ਸਮਾਂ ਬਿਤਾ ਰਹੀ ਹੈ ਅਤੇ ਗੁਰੂ ਰੰਧਾਵਾ ਵੀ ਉੱਥੇ ਹੀ ਮੌਜੂਦ ਹਨ । ਇਨ੍ਹਾਂ ਤਸਵੀਰਾਂ ਨੂੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ।ਇਹ ਤਸਵੀਰਾਂ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Nora Fatehi image From insatgram

ਹੋਰ ਪੜ੍ਹੋ : ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

ਇਨ੍ਹਾਂ ਤਸਵੀਰਾਂ 'ਚ ਨੌਰਾ ਫਤੇਹੀ ਸਫੇਦ ਕ੍ਰੌਪ ਟਾਪ ਅਤੇ ਕਾਲੇ ਰੰਗ ਦੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗੁਰੂ ਰੰਧਾਵਾ ਪ੍ਰਿੰਟਿਡ ਸ਼ਾਰਟਸ-ਸ਼ਰਟ 'ਚ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਗੁਰੂ ਰੰਧਾਵਾ ਅਤੇ ਨੋਰਾ ਫਤੇਹੀ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਵੀ ਆਪਣੇ ਵਿਚਾਰ ਦੇ ਰਹੇ ਹਨ।

Guru Randhawa-Nora Image Source: Instagram

ਹੋ ਸਕਦਾ ਹੈ ਕਿ ਇਹ ਤਸਵੀਰਾਂ ਗੁਰੂ ਰੰਧਾਵਾ ਦੇ ਕਿਸੇ ਆਉਣ ਵਾਲੇ ਪ੍ਰੋਜੈਕਟ ਦੀਆਂ ਹੋਣ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਨੌਰਾ ਫਤੇਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਉਸ ਨੇ ਆਪਣੇ ਡਾਂਸ ਅਤੇ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਵੱਜਦੇ ਸੁਣਾਈ ਦੇ ਰਹੇ ਹਨ । ਇਸ ਤੋਂ ਇਲਾਵਾ ਗੁਰੂ ਰੰਧਾਵਾ ਦੇ ਗੀਤ ਹਾਲੀਵੁੱਡ ਇੰਡਸਟਰੀ ‘ਚ ਵੱਜਦੇ ਸੁਣਾਈ ਦਿੰਦੇ ਹਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network