ਹੁਣ ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਦਾ ਕੋਰੋਨਾ ਟੈਸਟ ਆਇਆ ਪੋਜਟਿਵ

written by Rupinder Kaler | March 12, 2021

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕਈ ਕਲਾਕਾਰ ਵੀ ਇਸ ਦੀ ਲਿਪੇਟ ਵਿੱਚ ਆ ਗਏ ਹਨ । ਰਣਬੀਰ ਕਪੂਰ ਤੇ ਸੰਜੇ ਲੀਲਾ ਬੰਸਾਲੀ ਤੋਂ ਬਾਅਦ ਹੁਣ ਮਨੋਜ ਵਾਜਪਾਈ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ ।ਵਾਜਪਾਈ ਇਸ ਸਮੇਂ ਇਲਾਜ ਅਧੀਨ ਹਨ ਤੇ ਚੰਗੀ ਤਰ੍ਹਾਂ ਠੀਕ ਹੋ ਰਿਹਾ ਹਨ ਉਨ੍ਹਾਂ ਆਪਣੇ ਆਪ ਨੂੰ ਆਈਸੋਲੇਟ ਵੀ ਕਰ ਲਿਆ ਹੈ।

image from manoj bajpayee's instagram

ਹੋਰ ਪੜ੍ਹੋ :

ਆਡੀਓ ਕੈਸੇਟ ਦੀ ਖੋਜ ਕਰਨ ਵਾਲੇ Lou Ottens ਦਾ ਹੋਇਆ ਦਿਹਾਂਤ

image from manoj bajpayee's instagram

ਮਨੋਜ ਵਾਜਪਾਈ ਇੱਕ ਓਟੀਟੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਅਭਿਨੇਤਾ ਦੇ ਕੋਵਿਡ-19 ਲਈ ਪੌਜ਼ੇਟਿਵ ਟੈਸਟ ਕਰਨ ਦੀ ਖ਼ਬਰ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਸ਼ੂਟ ਕੁਝ ਮਹੀਨਿਆਂ ਬਾਅਦ ਫਿਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਨਿਰਦੇਸ਼ਕ ਕਨੂੰ ਬਹਿਲ ਨੇ ਵੀ ਕੋਰੋਨਵਾਇਰਸ ਲਈ ਪੌਜ਼ੇਟਿਵ ਟੈਸਟ ਕੀਤਾ ਸੀ।

image from manoj bajpayee's instagram

ਇੱਕ ਬਿਆਨ ਵਿੱਚ, ਉਨ੍ਹਾਂ ਦੀ ਟੀਮ ਨੇ ਪੁਸ਼ਟੀ ਕੀਤੀ ਹੈ, “ਮਨੋਜ ਵਾਜਪਾਈ ਨੇ ਡਾਇਰੈਕਟਰ ਦੇ ਪੌਜ਼ੇਟਿਵ ਹੋਣ ਮਗਰੋਂ ਕੋਵਿਡ ਟੈਸਟ ਕਰਵਾਇਆ ਜਿਸ ਵਿੱਚ ਉਹ ਕੋਰੋਨਾ ਪੌਜ਼ੇਟਿਵ ਪਾਏ ਗਏ। ਫਿਲਹਾਲ ਸ਼ੂਟ ਬੰਦ ਹੋ ਗਿਆ ਹੈ ਤੇ ਕੁਝ ਮਹੀਨਿਆਂ ਵਿੱਚ ਦੁਬਾਰਾ ਸ਼ੁਰੂ ਹੋ ਜਾਵੇਗਾ। ਮਨੋਜ ਵਾਜਪਾਈ ਘਰ ਵਿਚ ਆਪਣੇ ਆਪ ਨੂੰ ਅਲੱਗ ਕਰ ਚੁੱਕੇ ਹਨ ਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਨ।”

0 Comments
0

You may also like