ਅਦਾਕਾਰਾ ਨੁਸਰਤ ਜਹਾਂ ਦੇ ਪਿਤਾ ਹਸਪਤਾਲ ‘ਚ ਭਰਤੀ, ਨੁਸਰਤ ਦੇ ਪਿਤਾ ‘ਚ ਪਾਏ ਗਏ ਕੋਰੋਨਾ ਦੇ ਲੱਛਣ

Written by  Shaminder   |  April 14th 2020 12:24 PM  |  Updated: April 14th 2020 12:24 PM

ਅਦਾਕਾਰਾ ਨੁਸਰਤ ਜਹਾਂ ਦੇ ਪਿਤਾ ਹਸਪਤਾਲ ‘ਚ ਭਰਤੀ, ਨੁਸਰਤ ਦੇ ਪਿਤਾ ‘ਚ ਪਾਏ ਗਏ ਕੋਰੋਨਾ ਦੇ ਲੱਛਣ

ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਪੀੜਤ ਲੋਕਾਂ ਦਾ ਅੰਕੜਾਂ ਵੱਧਦਾ ਜਾ ਰਿਹਾ ਹੈ । ਅਦਾਕਾਰਾ ਨੁਸਰਤ ਜਹਾਂ ਦੇ ਪਿਤਾ ਮੁਹੰਮਦ ਸ਼ਾਹਜਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਕਈ ਸੈਲੀਬ੍ਰੇਟੀ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ ਅਤੇ ਕਈ ਇਸ ਬੀਮਾਰੀ ਤੋਂ ਉੱਭਰ ਵੀ ਚੁੱਕੇ ਹਨ । ਹੁਣ ਅਦਾਕਾਰ ਨੁਸਰਤ ਜਹਾਂ ਦੇ ਪਿਤਾ ਮੁੰਹਮਦ ਸ਼ਾਹਜਹਾਂ ਨੂੰ  ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।

https://www.instagram.com/p/B-80L20H9eR/

ਖ਼ਬਰਾਂ ਦੀ ਮੰਨੀਏ ਤਾਂ ਨੁਸਰਤ ਦੇ ਪਿਤਾ ‘ਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਇੱਕ ਰਿਪੋਰਟ ਮੁਤਾਬਕ ਨੁਸਰਤ ਨੇ ਕਿਹਾ ਕਿ ‘ਪਾਪਾ ਨੂੰ ਬੁਖਾਰ ਹੈ ਅਤੇ ਉਨ੍ਹਾਂ ਨੂੰ ਸ਼ੂਗਰ ਵੀ ਹੈ, ਜਿਸ ਕਾਰਨ ਦਵਾਈਆਂ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ।

https://www.instagram.com/p/B-FM8AdHmMa/

ਅਜਿਹੇ ‘ਚ ਉਨ੍ਹਾਂ ਦੀ ਵਧੀਆ ਦੇਖਭਾਲ ਲਈ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਉਨ੍ਹਾਂ ਦਾ ਬੁਖਾਰ ਹੁਣ ਘੱਟ ਹੋ ਗਿਆ ਹੈ ਉਨ੍ਹਾਂ ਦੀ ਤਬੀਅਤ ‘ਚ ਵੀ ਪਹਿਲਾਂ ਤੋਂ ਸੁਧਾਰ ਹੈ।ਨੁਸਰਤ ਨੇ ਅੱਗੇ ਕਿਹਾ “ਪਾਪਾ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ ਅਤੇ ਉਹ ਲਾਕਡਾਊਨ ਦੇ ਦੌਰਾਨ ਉਹ ਘਰ ਹੀ ਰਹੇ ਹਨ” ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network