ਅਦਾਕਾਰਾ ਨਾਲ ਕਾਰ 'ਚ ਫੜਿਆ ਗਿਆ ਮਸ਼ਹੂਰ ਐਕਟਰ, ਸੜਕ 'ਤੇ ਹੀ ਪਤਨੀ ਨੇ ਫਿਰ ਜੰਮ ਕੇ ਕੀਤੀ ਦੋਵਾਂ ਦੀ ਕੁੱਟਮਾਰ, ਵੀਡੀਓ ਵਾਇਰਲ

written by Lajwinder kaur | July 24, 2022

Odia actor Babushaan caught red-handed with co-actress by His wife: ਉੜੀਆ ਅਦਾਕਾਰ ਬਾਬੂਸਨ ਮੋਹੰਤੀ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਨੀਵਾਰ ਸਵੇਰੇ ਭੁਵਨੇਸ਼ਵਰ 'ਚ ਇਕ ਵਿਅਸਤ ਸੜਕ 'ਤੇ ਉਸ ਦੀ ਪਤਨੀ ਅਤੇ ਸਹਿ-ਅਦਾਕਾਰਾ ਪ੍ਰਕ੍ਰਿਤੀ ਮਿਸ਼ਰਾ ਵਿਚਾਲੇ ਝਗੜਾ ਹੋ ਗਿਆ ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਗਿਆ ਹੈ। ਹੁਣ ਇਹ ਮਾਮਲਾ ਇੱਥੋਂ ਦੇ ਖਰਵੇਲ ਨਗਰ ਥਾਣੇ ਵਿੱਚ ਵੀ ਪਹੁੰਚ ਗਿਆ ਹੈ।

ਹੋਰ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਓਟੀਟੀ ਪਲੇਟਫਾਰਮ ਉੱਤੇ ਹੋਈ ਰਿਲੀਜ਼, ਜਾਣੋ ਕਿੱਥੇ ਦੇਖ ਸਕਦੇ ਹੋਏ ਇਹ ਫ਼ਿਲਮ

Odia actor Babusan Mohanty, image source Instagram

ਇਸ ਵੀਡੀਓ ਵਿੱਚ, ਬਾਬੂਸ਼ਨ ਦੀ ਪਤਨੀ ਤ੍ਰਿਪਤੀ ਆਪਣੇ ਪਤੀ ਅਤੇ ਅਭਿਨੇਤਰੀ ਨੂੰ ਇੱਕ ਕਾਰ ਵਿੱਚ ਇਕੱਠੇ ਫੜਨ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ। ਜਦੋਂ ਅਦਾਕਾਰਾ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਐਕਟਰ ਦੀ ਪਤਨੀ ਨੇ ਵੀ ਅਦਾਕਾਰਾ ਪ੍ਰਕਿਤ੍ਰੀ ਦੇ ਵਾਲ ਖਿੱਚਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।inside imge of prakruti mishra

ਤ੍ਰਿਪਤੀ ਪ੍ਰਕ੍ਰਿਤੀ ਨੂੰ ਆਟੋ-ਰਿਕਸ਼ਾ 'ਤੇ ਚੜ੍ਹਨ ਤੋਂ ਵੀ ਰੋਕਦੀ ਹੈ ਅਤੇ ਉਸ 'ਤੇ ਆਪਣੇ ਪਰਿਵਾਰ ਨੂੰ ਬਰਬਾਦ ਕਰਨ ਦਾ ਦੋਸ਼ ਲਗਾਉਂਦੀ ਹੈ, ਜਦੋਂ ਕਿ ਪ੍ਰਕ੍ਰਿਤੀ ਨੇ ਸੰਕੇਤ ਦਿੱਤਾ ਹੈ ਕਿ ਤ੍ਰਿਪਤੀ ਆਪਣਾ ਸੰਜਮ ਗੁਆ ਚੁੱਕੀ ਹੈ।

Babusan Mohanty, his wife & co-actor Prakruti Mishra fight-min image source Instagram

ਬਾਬੂਸ਼ਾਨ ਨੂੰ ਹਾਲ ਹੀ ਵਿੱਚ ਓਡੀਆ ਫਿਲਮ "ਪ੍ਰੇਮਮ" ਵਿੱਚ ਪ੍ਰਕ੍ਰਿਤੀ ਨਾਲ ਸਕ੍ਰੀਨ ਸ਼ੇਅਰ ਕਰਦੇ ਦੇਖਿਆ ਗਿਆ ਸੀ। ਘਟਨਾ ਦੇ ਕੁਝ ਘੰਟੇ ਬਾਅਦ ਅਦਾਕਾਰਾ ਪ੍ਰਕ੍ਰਿਤੀ ਦੀ ਮਾਂ ਕ੍ਰਿਸ਼ਨਪ੍ਰਿਯਾ ਮਿਸ਼ਰਾ ਨੇ ਖਰਵੇਲਾ ਨਗਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ।

ਭੁਵਨੇਸ਼ਵਰ ਦੇ ਡੀਸੀਪੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਾਇਰਲ ਵੀਡੀਓ 'ਤੇ ਡੀਸੀਪੀ ਨੇ ਕਿਹਾ ਕਿ ਪੁਲਿਸ ਘਟਨਾ ਵਾਲੀ ਥਾਂ 'ਤੇ ਗਈ ਹੈ। ਉਨ੍ਹਾਂ ਕਿਹਾ, ''ਇਸ ਮਾਮਲੇ 'ਚ ਜੋ ਸਬੂਤ ਮਿਲੇ ਹਨ, ਉਨ੍ਹਾਂ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ।

 

 

View this post on Instagram

 

A post shared by Ommtv (@bidyadharmadhu)

You may also like