ਜੈਜ਼ੀ ਬੀ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ

written by Shaminder | November 11, 2021 05:27pm

ਜੈਜ਼ੀ ਬੀ  (Jazzy B) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੁਰਾਣੀ ਤਸਵੀਰ (Old Pic) ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਲਿਖਿਆ ਕਿ ‘ਬਹੁਤ ਧੰਨਵਾਦ, ਆਪ ਸਾਰਿਆਂ ਦਾ ੯੩ ਤੋਂ ਅੱਜ ਤੱਕ ਹਰ ਗੀਤ ਨੂੰ ਪਿਆਰ ਦੇ ਰਹੇ ਹੋ । ਸੰਨ 93  ਤੋਂ ਟੌਪ ਬੱਲੀਏ, ਲੁੱਕ ਡਿਫਰੈਂਟ, ਪਰ ਫੋਕ ਬੱਲੀਏ’ । ਜੈਜ਼ੀ ਬੀ ਦੀਆਂ ਇਨ੍ਹਾਂ ਪੁਰਾਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

punjabi singer jazzy b

ਹੋਰ ਪੜ੍ਹੋ : ਨਰਗਿਸ ਦੱਤ ਨੇ ਆਪਣੀ ਸਭ ਤੋਂ ਵਧੀਆ ਦੋਸਤ ਮੀਨਾ ਕੁਮਾਰੀ ਨੂੰ ਉਸ ਦੀ ਮੌਤ ’ਤੇ ਕਿਹਾ ਸੀ ‘ਮੌਤ ਮੁਬਾਰਕ ਹੋ’, ਇਹ ਸੀ ਵਜ੍ਹਾ

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੇਕਾਂ ਹੀ ਹਿੱਟ ਗੀਤ ਗਾਉਣ ਵਾਲੇ ਜੈਜ਼ੀ ਬੀ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ 90 ਦੇ ਦਹਾਕੇ ‘ਚ ਸਨ । ਉਨ੍ਹਾਂ ਦੇ ਗੀਤਾਂ ਦੇ ਸਰੋਤਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ।

ਭਾਵੇਂ ਜੈਜ਼ੀ ਬੀ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ, ਕੈਨੇਡਾ ਚਲੇ ਗਏ ਸੀ ਪਰ ਪੰਜਾਬੀ, ਪੰਜਾਬ ਤੇ ਪੰਜਾਬੀਅਤ ਉਹਨਾਂ ਦੀ ਰੂਹ ਵਿੱਚ ਵਸਦੀ ਹੈ । ਜੈਜ਼ੀ ਬੀ ਉਰਫ ਜਸਵਿੰਦਰ ਸਿੰਘ ਬੈਂਸ ਦਾ ਜਨਮ 1 ਅਪ੍ਰੈਲ 1975  ਨੂੰ ਪਿੰਡ ਦੁਰਗਾਪੁਰ ਨਵਾਂ ਸ਼ਹਿਰ ਵਿੱਚ ਹੋਇਆ ।ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ 1993 ਵਿੱਚ ਪਹਿਲੀ ਕੈਸੇਟ ਕੱਢੀ ਸੀ ਘੁੱਗੀਆਂ ਦਾ ਜੋੜਾ । ਇਸ ਕੈਸੇਟ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਕੈਸੇਟ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟ ਕੱਢੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ । ਉਹਨਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆ ਹਨ ਜਿਨ੍ਹਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ ।

 

View this post on Instagram

 

A post shared by Jazzy B (@jazzyb)

You may also like