ਪੰਜਾਬੀ ਇੰਡਸਟਰੀ ਦੇ ਇਨ੍ਹਾਂ ਤਿੰਨ ਸਿਤਾਰਿਆਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ

written by Shaminder | January 22, 2021

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ‘ਤੇ ਤਿੰਨ ਦੋਸਤਾਂ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਹਾਡੇ ਲਈ ਅੰਦਾਜ਼ਾ ਲਗਾੳੇੁਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਉਹੀ ਸਟਾਈਲਿਸ਼ ਕਲਾਕਾਰ ਹਨ ਜਿਨ੍ਹਾਂ ਦੇ ਉਹ ਫੈਨਸ ਹਨ । mankirat ਜੀ ਹਾਂ ਜੱਸੀ ਗਿੱਲ, ਮਨਕਿਰਤ ਔਲਖ ਅਤੇ ਬੱਬਲ ਰਾਏ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਹੋਰ ਪੜ੍ਹੋ : ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ
jassie ਤਿੰਨਾਂ ਦੀ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਤਿੰਨਾਂ ਦੀ ਕਾਫੀ ਵਧੀਆ ਬਾਂਡਿੰਗ ਹੈ । ਤਿੰਨਾਂ ਦੀ ਇੱਕ ਪੁਰਾਣੀ ਤਸਵੀਰ ਹੈ, ਜਦੋਂਕਿ ਇੱਕ ਹੁਣ ਦੀ ਹੈ । mankirt and jassie ਪੁਰਾਣੀ ਤਸਵੀਰ ‘ਚ ਤਿੰਨੇ ਜਣੇ ਕਾਫੀ ਹੈਲਦੀ ਦਿਖਾਈ ਦੇ ਰਹੇ ਹਨ, ਜਦੋਂਕਿ ਹੁਣ ਤਿੰਨੇ ਜਣੇ ਬਹੁਤ ਹੀ ਸਟਾਈਲਿਸ਼ ਨਜ਼ਰ ਆਉਂਦੇ ਹਨ । ਜੱਸੀ ਗਿੱਲ ਅਤੇ ਬੱਬਲ ਰਾਏ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਹਨ, ਜਦੋਂਕਿ ਮਨਕਿਰਤ ਔਲਖ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ ।  

0 Comments
0

You may also like