ਸਿਧਾਰਥ ਸ਼ੁਕਲਾ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕ ਵੀ ਹੋਏ ਭਾਵੁਕ

Written by  Shaminder   |  November 10th 2021 04:22 PM  |  Updated: November 10th 2021 04:22 PM

ਸਿਧਾਰਥ ਸ਼ੁਕਲਾ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕ ਵੀ ਹੋਏ ਭਾਵੁਕ

ਸਿਧਾਰਥ ਸ਼ੁਕਲਾ (Sidharth Shukla ) ਦੇ ਦਿਹਾਂਤ ਨੂੰ ਕਈ ਮਹੀਨੇ ਹੋ ਚੁੱਕੇ ਹਨ । ਪਰ ਹਾਲੇ ਵੀ ਉਸ ਦੇ ਫੈਨਸ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ ।ਸਿਧਾਰਥ ਸ਼ੁਕਲਾ ਦਾ ਇੱਕ ਵੀਡੀਓ (Old Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਸਿਧਾਰਥ ਸ਼ੁਕਲਾ ਦੇ ਉਸ ਸਮੇਂ ਦਾ ਹੈ, ਜਦੋਂ ਉਹ ਚੰਡੀਗੜ ਆਇਆ ਸੀ । ਇਸ ਵੀਡੀਓ ‘ਚ ਇੱਕ ਥਾਂ ‘ਤੇ ਉਹ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਲਈ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ।

Sidharth-Shukla

ਹੋਰ ਪੜ੍ਹੋ : ਲਵਾਰਿਸ ਬੱਚੀਆਂ ਦੀ ਦੇਖਭਾਲ ਕਰਨ ਵਾਲੀ ਮਾਤਾ ਪ੍ਰਕਾਸ਼ ਕੌਰ ਪਦਮ ਸ਼੍ਰੀ ਨਾਲ ਸਨਮਾਨਿਤ

ਜਦੋਂਕਿ   ਦੂਜੀ ਥਾਂ ‘ਤੇ ਉਹ ਚਾਰਾ ਲਿਆਉਣ ਵਾਲੀ ਰੇਹੜੀ ਚਲਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਦੇ ਨਾਲ ਗਾਣੇ ਦੀ ਸ਼ੂਟ ਦਾ ਵਿਜ਼ੂਅਲ ਵੀ ਇੱਕ ਜਗ੍ਹਾ ‘ਤੇ ਦਿਖਾਇਆ ਗਿਆ ਹੈ ।

Sidharth-Shukla-min

ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਦੱਸ ਦਈਏ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੇ ਬਿੱਗ ਬੌਸ ‘ਚ ਪਛਾਣ ਬਣਾਈ ਸੀ ।ਇਸ ਜੋੜੀ ਨੂੰ ਦਰਸ਼ਕਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਸੀ । ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ । ਉਹ ਹਾਲੇ ਵੀ ਸਿਧਾਰਥ ਦੀ ਮੌਤ ਦੇ ਗਮ ਤੋਂ ਉੱਭਰ ਨਹੀਂ ਸਕੀ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network