ਪੰਜਾਬ ‘ਚ ਨਗਰ ਨਿਗਮ ਚੋਣਾਂ ‘ਚ ਬੀਜੇਪੀ ਦੀ ਹਾਰ ‘ਤੇ ਉਰਮਿਲਾ ਮਾਤੋਂਡਕਰ ਨੇ ਕਿਹਾ ‘ਜਨਾਦੇਸ਼ ਸਾਫ ਹੈ’

Written by  Rupinder Kaler   |  February 17th 2021 07:01 PM  |  Updated: February 17th 2021 07:01 PM

ਪੰਜਾਬ ‘ਚ ਨਗਰ ਨਿਗਮ ਚੋਣਾਂ ‘ਚ ਬੀਜੇਪੀ ਦੀ ਹਾਰ ‘ਤੇ ਉਰਮਿਲਾ ਮਾਤੋਂਡਕਰ ਨੇ ਕਿਹਾ ‘ਜਨਾਦੇਸ਼ ਸਾਫ ਹੈ’

ਪੰਜਾਬ ‘ਚ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਹੋਈ ਹੈ । ਜਦੋਂਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ।ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਹੈ । ਉਰਮਿਲਾ ਮਾਤੋਂਡਕਰ ਇਸ ਹਾਰ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਵੇਖ ਰਹੇ ਹਨ ।

urmila

ਉਰਮਿਲਾ ਮਾਤੋਂਡਕਰ ਨੇ ਟਵੀਟ ਕੀਤਾ ਕਿ ‘ਜਨਾਦੇਸ਼ ਸਾਫ ਹੈ’।ਉਰਮਿਲਾ ਮਾਤੋਂਡਕਰ ਦੇ ਇਸ ਟਵੀਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

ਹੋਰ ਪੜ੍ਹੋ : ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਗਾਇਕ ਅਤੇ ਅਦਾਕਾਰ ਨਿੰਜਾ ਨੂੰ

urmila

ਉਰਮਿਲਾ ਅਕਸਰ ਕਿਸਾਨਾਂ ਦੇ ਹੱਕ ‘ਚ ਵੀ ਪੋਸਟਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ੳੇੁਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇੱਕ ਕਿਸਾਨ ਦਾ ਵੀਡੀਓ ਸਾਂਝਾ ਕੀਤਾ ਸੀ ।

urmila

ਜਿਸ ‘ਚ ਉਹ ਦੱਸ ਰਿਹਾ ਸੀ ਕਿ ਆਪਣੇ ਹੱਕ ਮੰਗੀਏ ਤਾਂ ਸਰਕਾਰ ਸਾਨੂੰ ਅੱਤਵਾਦੀ ਅਤੇ ਖਾਲਿਸਤਾਨੀ ਦੱਸਦੀ ਹੈ ।ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਗਿਆ ਸੀ ।

https://twitter.com/UrmilaMatondkar/status/1361966227770339329


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network