ਗੁਲਜ਼ਾਰ ਦੇ ਜਨਮ ਦਿਨ ’ਤੇ ਜਾਣੋਂ ਕਿਵੇਂ ਅੰਮ੍ਰਿਤਸਰ ਦਾ ਰਹਿਣ ਵਾਲਾ ‘ਸੰਪੂਰਨ ਸਿੰਘ ਕਾਲਰਾ’ ਬਣਿਆ ‘ਗੁਲਜ਼ਾਰ’

written by Rupinder Kaler | August 18, 2021

18 ਅਗਸਤ ਨੂੰ ਗੁਲਜ਼ਾਰ ਸਾਹਿਬ (Gulzar) ਦਾ ਜਨਮਦਿਨ ਹੁੰਦਾ ਹੈ। ਸਿੱਖ ਪਰਿਵਾਰ 'ਚ ਜਨਮੇ ਗੁਲਜ਼ਾਰ ਦਾ ਅਸਲੀ ਨਾਮ ਸੰਪੂਰਨ ਸਿੰਘ ਕਾਲਰਾ ਹੈ। ਗੁਲਜ਼ਾਰ ਦੀ ਸ਼ਖਸੀਅਤ ਦਾ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ 20 ਤੋਂ ਵੱਧ ਫ਼ਿਲਮਫੇਅਰ ਅਤੇ ਪੰਜ ਰਾਸ਼ਟਰੀ ਸਨਮਾਨ ਆਪਣੇ ਨਾਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ 2010 'ਚ ਫ਼ਿਲਮ ਸਲੱਮ ਡਾਗ ਮਿਲਿਨੀਅਰ ਦੇ ਗੀਤ 'ਜੈ ਹੋ' ਦੇ ਲਈ ਗ੍ਰੈਮੀ ਅਵਾਰਡ ਨਾਲ ਵੀ ਨਿਵਾਜੇ ਜਾ ਚੁੱਕੇ ਹਨ। ਇਹ ਹੀ ਨਹੀਂ ਗੁਲਜਾਰ (Gulzar) ਨੂੰ ਦਾਦਾ ਸਾਹਿਬ ਫਾਲਕੇ ਸਨਮਾਨ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।

Pic Courtesy: twitter

ਹੋਰ ਪੜ੍ਹੋ :

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫਿਲਮ ‘ਸ਼ੇਰ ਬੱਗਾ’ ਦੀ ਸ਼ੂਟਿੰਗ ਹੋਈ ਪੂਰੀ

Pic Courtesy: twitter

ਦੀਨਾ ਝੋਲਮ ਜ਼ਿਲ੍ਹਾ ਪੰਜਾਬ ਬ੍ਰਿਟਿਸ਼ ਭਾਰਤ 'ਚ 18 ਅਗਸਤ 1934 ਨੂੰ ਸੰਪੂਰਨ ਸਿੰਘ ਕਾਲਰਾ ਉਰਫ਼ ਗੁਲਜ਼ਾਰ ਸਾਹਿਬ (Gulzar) ਦਾ ਜਨਮ ਹੋਇਆ ਸੀ,ਜਿਹੜਾ ਹੁਣ ਪਾਕਿਸਤਾਨ 'ਚ ਹੈ। ਵੰਡ ਦੇ ਸਮੇਂ ਗੁਲਜਾਰ ਦਾ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ 'ਚ ਆ ਕੇ ਰਹਿਣ ਲੱਗਿਆ। ਉੱਥੇ ਹੀ ਗੁਲਜ਼ਾਰ (Gulzar) ਆਪ ਮੁੰਬਈ ਆ ਕੇ ਰਹਿਣ ਲੱਗੇ। ਮੁੰਬਈ 'ਚ ਗੁਲਜ਼ਾਰ ਨੇ ਇੱਕ ਗੈਰਾਜ 'ਚ ਬਤੌਰ ਮਕੈਨਿਕ ਨੌਕਰੀ ਕੀਤੀ।

ਪਰ ਵਿਹਲੇ ਸਮੇਂ 'ਚ ਗੁਲਜ਼ਾਰ ਕਵਿਤਾਵਾਂ ਲਿਖਣ ਲੱਗੇ। ਕੁਝ ਸਮੇਂ ਬਾਅਦ ਮਕੈਨਿਕ ਦਾ ਕੰਮ ਛੱਡ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਬਿਮਲ ਰਾਏ ਹਰਿਸ਼ੀਕੇਸ਼ ਮੁਖ਼ਰਜੀ ਤੇ ਹੇਮੰਤ ਕੁਮਾਰ ਦੇ ਸਹਾਇਕ ਦੇ ਰੂਪ 'ਚ ਕੰਮ ਕਰਨ ਲੱਗੇ। ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਪਹਿਲਾ ਪਿਆਰ ਸ਼ਾਇਰੀ ਰਹੀ ਹੈ,ਅਤੇ ਜਦੋਂ ਉਹਨਾਂ ਆਪਣੇ ਕਰੀਅਰ ਦਾ ਪਹਿਲਾ ਫ਼ਿਲਮੀ ਗੀਤ 'ਮੇਰਾ ਗੋਰਾ ਅੰਗ ਲਈ ਲੇ' ਲਿਖਿਆ ਤਾਂ ਉਹ ਫ਼ਿਲਮਾਂ ਲਈ ਗਾਣੇ ਲਿਖਣ ਲਈ ਕੋਈ ਬਹੁਤੇ ਉਤਸੁਕ ਨਹੀਂ ਸਨ ।

ਪਰ ਬਾਅਦ 'ਚ ਇੱਕ ਤੋਂ ਬਾਅਦ ਇੱਕ ਗੀਤ ਲਿਖਣ ਦਾ ਮੌਕਾ ਮਿਲਦਾ ਗਿਆ ਤੇ ਉਹ ਗੀਤ ਲਿਖਦੇ ਗਏ। ਫ਼ਿਲਮਾਂ ਦੇ ਲੇਖਣ ਹੀ ਨਹੀਂ, 'ਆਂਧੀ','ਮੌਸਮ', 'ਮੇਰੇ ਆਪਣੇ', 'ਕੋਸ਼ਿਸ਼','ਖ਼ੁਸ਼ਬੂ','ਅੰਗੂਰ','ਲਿਬਾਸ' ਅਤੇ 'ਮਾਚਿਸ' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

0 Comments
0

You may also like