ਅਦਾਕਾਰਾ ਪ੍ਰੀਤੀ ਸੱਪਰੂ ਦਾ ਅੱਜ ਹੈ ਜਨਮ ਦਿਨ, ਇਸ ਅਦਾਕਾਰ ਨੇ ਕਰਵਾਈ ਸੀ ਫ਼ਿਲਮਾਂ ‘ਚ ਐਂਟਰੀ

written by Shaminder | December 24, 2022 09:30am

ਪ੍ਰੀਤੀ ਸੱਪਰੂ (Priti Sapru) ਇੱਕ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ਦੀ ਬਦੌਲਤ ਉਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਕੋਈ ਸਮਾਂ ਸੀ ਜਦੋਂ ਪ੍ਰੀਤੀ ਸੱਪਰੂ ਪੰਜਾਬੀ ਫ਼ਿਲਮਾਂ ਦੀ ਮੁੱਖ ਹੀਰੋਇਨ ਸੀ । 80-90 ਦੇ ਦਹਾਕੇ 'ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਆਈਆਂ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ । ਅਦਾਕਾਰ ਵਰਿੰਦਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਸਰਾਹਿਆ ਜਾਂਦਾ ਸੀ ।

Priti Sapru image From instagram

ਹੋਰ ਪੜ੍ਹੋ : ਸੜਕ ‘ਤੇ ਲੜਖੜਾਉਂਦੀ ਨਜ਼ਰ ਆਈ ਬਬੀਤਾ ਜੀ ਉਰਫ ਮੁਨਮੁਨ ਦੱਤਾ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਪ੍ਰੀਤੀ ਸੱਪਰੂ ਦੇ ਪਿਤਾ ਡੀ.ਕੇ ਸੱਪਰੂ ਵੀ ਅਦਾਕਾਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਭੈਣ ਭਰਾਵਾਂ ਦਾ ਸਬੰਧ ਵੀ ਫ਼ਿਲਮ ਇੰਡਸਟਰੀ ਦੇ ਨਾਲ ਰਿਹਾ ਹੈ ।ਉਨ੍ਹਾਂ ਦਾ ਵਿਆਹ ਉਪਵਨ ਸੁਦਰਸ਼ਨ ਆਹਲੂਵਾਲੀਆ ਦੇ ਨਾਲ ਹੋਇਆ ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ।

priti sapru ,, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲੇ ਦਾ ਜਤਾਇਆ ਜਾ ਰਿਹਾ ਖਦਸ਼ਾ, ਪਿੰਡ ਨੂੰ ਕੀਤਾ ਗਿਆ ਸੀਲ

ਪ੍ਰੀਤੀ ਸੱਪਰੂ ਨੇ ਬਹੁਤ ਹੀ ਛੋਟੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਉਨ੍ਹਾਂ ਨੇ ਫ਼ਿਲਮ 'ਅਵਤਾਰ' , 'ਲਾਵਾਰਿਸ' ਸਣੇ ਹੋਰ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ।ਪਰ ਇਨ੍ਹਾਂ ਬਾਲੀਵੁੱਡ ਫ਼ਿਲਮਾਂ 'ਚ ਛੋਟੇ, ਛੋਟੇ ਰੋਲ ਮਿਲਦੇ ਸਨ, ਉਹ ਨਹੀਂ ਸਨ ਚਾਹੁੰਦੇ ਕਿ ਉਹ ਸਾਰੀ ਜ਼ਿੰਦਗੀ ਛੋਟੇ ਮੋਟੇ ਰੋਲ ਹੀ ਕਰਨ ।ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ ।

ਜਿੱਥੇ ਉਨ੍ਹਾਂ ਨੂੰ ਮੁੱਖ ਅਦਾਕਾਰਾ ਦੇ ਤੌਰ 'ਤੇ ਲਿਆ ਜਾਣ ਲੱਗ ਪਿਆ ਜਿਸ ਕਰਕੇ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ।ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ । ਜਿਸ 'ਚ 'ਉੱਚਾ ਦਰ ਬਾਬੇ ਨਾਨਕ ਦਾ', 'ਸਰਪੰਚ', 'ਸੁਹਾਗ ਚੂੜਾ', 'ਜੱਟ ਸੂਰਮੇ', 'ਬੰਨੋ ਰਾਣੀ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੂੰ ਮਰਹੂਮ ਅਦਾਕਾਰ ਵਰਿੰਦਰ ਹੀ ਫ਼ਿਲਮਾਂ 'ਚ ਲੈ ਕੇ ਆਏ ਸਨ।

 

View this post on Instagram

 

A post shared by Priti Sapru Walia (@pritisapru)


ਕਿਹਾ ਜਾਂਦਾ ਹੈ ਕਿ ਵਰਿੰਦਰ ਨੇ ਇਹ ਕਿਹਾ ਸੀ ਕਿ ਤੁਹਾਡੀ ਫ਼ਿਲਮ ਸਿਰਫ਼ ਗੈਸਟ ਅਪੀਰੈਂਸ ਹੈ,ਪਰ ਜਦੋਂ ਉਨ੍ਹਾਂ ਨੇ ਫ਼ਿਲਮ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਈ ਸ਼ੂਟ ਹੋਏ ਤਾਂ ਪ੍ਰੀਤੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਵਰਿੰਦਰ ਨੇ ਇਸ ਫ਼ਿਲਮ 'ਚ ਬਤੌਰ ਹੀਰੋਇਨ ਲਿਆ ਹੈ ।

 

You may also like