ਜਨਮ ਅਸ਼ਟਮੀ ‘ਤੇ ਘਰ ‘ਚ ਲਿਆਓ ਇਹ ਚੀਜ਼ਾਂ, ਸੁੱਖਾਂ ‘ਚ ਹੋਵੇਗਾ ਵਾਧਾ

written by Shaminder | August 27, 2021

ਸ਼੍ਰੀ  ਕ੍ਰਿਸ਼ਨ ਜਨਮ ਅਸ਼ਟਮੀ ( Krishna Janmashtami ) ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਹੈ । ਹਿੰਦੂ ਧਾਰਮਿਕ ਮਾਨਤਾ ਅਨੁਸਾਰ ਭਾਦੋਂ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਮਥੁਰਾ ‘ਚ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹਰ ਸਾਲ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਦੇ ਤੌਰ ‘ਤੇ ਮਨਾਇਆ ਜਾਂਦਾ ਹੈ । ਇਸ ਵਾਰ ਇਹ ਪੁਰਬ 30 ਅਗਸਤ ਨੂੰ ਮਨਾਇਆ ਜਾਵੇਗਾ ।

sri krishna ,,-min Image From Google

ਹੋਰ ਪੜ੍ਹੋ : ਲੰਮੇ ਅਰਸੇ ਤੋਂ ਬਾਅਦ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਹੋਈ ਐਕਟਿਵ, ਸ਼ੇਅਰ ਕੀਤੀ ਭਾਵੁਕ ਪੋਸਟ

ਜਨਮ ਅਸ਼ਟਮੀ ਦੇ ਮੌਕੇ ‘ਤੇ ਤੁਸੀਂ ਵੀ ਸ਼੍ਰੀ ਕ੍ਰਿਸ਼ਨ ਜੀ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ । ਜੀ ਹਾਂ ਉਨ੍ਹਾਂ ਦੀਆਂ ਮਨ ਪਸੰਦ ਵਸਤੂਆਂ ਨੂੰ ਘਰ ‘ਚ ਲਿਆ ਕੇ ਨਾ ਸਿਰਫ ਤੁਸੀਂ ਆਪਣੇ ਘਰ ‘ਚ ਸੁੱਖਾਂ ‘ਚ ਵਾਧਾ ਕਰ ਸਕਦੇ ਹੋ । ਇਸ ਦੇ ਨਾਲ ਹੀ ਜੇ ਤੁਹਾਨੂੰ ਕਰੀਅਰ ‘ਚ ਤਰੱਕੀ ਨਹੀਂ ਮਿਲ ਰਹੀ ਤਾਂ ਇਹ ਚੀਜ਼ਾਂ ਲਿਆਉਣ ਨਾਲ ਤੁਹਾਨੂੰ ਤਰੱਕੀ ਵੀ ਮਿਲੇਗੀ ।

sri-krishna-with-flute,,-min Image From Google

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਤੁਸੀਂ ਸ਼੍ਰੀ ਕ੍ਰਿਸ਼ਨ ਨੂੰ ਪਸੰਦ ਬੰਸਰੀ ਘਰ ‘ਚ ਲਿਆ ਸਕਦੇ ਹੋ । ਰਾਤ ਨੁੰ ਇਹ ਬੰਸਰੀ ਪੂਜਾ ਦੇ ਸਮੇਂ ਸ਼੍ਰੀ ਕ੍ਰਿਸ਼ਨ ਨੂੰ ਅਰਪਿਤ ਕਰੋ। ਦੂਜੇ ਦਿਨ ਇਸ ਨੂੰ ਪੂਰਬ ਦਿਸ਼ਾ ਦੀ ਦੀਵਾਰ ‘ਤੇ ਤਿਰਛੀ ਲਗਾ ਦਿਓ, ਅਜਿਹਾ ਕਰਨ ਦੇ ਨਾਲ ਜੀਵਨ ‘ਚ ਖੁਸ਼ਹਾਲੀ ਆਏਗੀ । ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ‘ਚ ਲੱਕੜੀ ਦੀ ਬੰਸਰੀ ਹੁੰਦੀ ਹੈ, ਉੱਥੇ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਬਣੀ ਰਹਿੰਦੀ ਹੈ ।ਇਸ ਦੇ ਨਾਲ ਹੀ ਰਿਜਕ ਅਤੇ ਧੰਨ ਦੌਲਤ ‘ਚ ਕੋਈ ਕਮੀ ਨਹੀਂ ਆਉਂਦੀ।

 

0 Comments
0

You may also like