ਇਸ ਖ਼ਾਸ ਮੌਕੇ ‘ਤੇ ਫਾਰਮ ਹਾਊਸ ਤੋਂ ਹੇਮਾ ਮਾਲਿਨੀ ਦੇ ਕੋਲ ਪਹੁੰਚੇ ਧਰਮਿੰਦਰ

written by Shaminder | October 18, 2021

ਹੇਮਾ ਮਾਲਿਨੀ (Hema Malini)  ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਹੇਮਾ ਮਾਲਿਨੀ ਆਪਣਾ ਬਰਥਡੇ ਸੈਲੀਬ੍ਰੇਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਧਰਮਿੰਦਰ (Dharmendra Deol )ਅਤੇ ਉਸ ਦੀ ਬੇਟੀ ਈਸ਼ਾ ਦਿਓਲ ਵੀ ਨਜ਼ਰ ਆ ਰਹੀ ਹੈ ।ਹੇਮਾ ਮਾਲਿਨੀ ਨੇ ਇੱਕ ਤੋਂ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

Dharmendra, -min image From Twitter

ਹੋਰ ਪੜ੍ਹੋ : ਨਿਮਰਤ ਖਹਿਰਾ ਵਿਦੇਸ਼ ‘ਚ ਮਸਤੀ ਕਰਦੀ ਹੋਈ ਨਜ਼ਰ, ਵੀਡੀਓ ਕੀਤਾ ਸਾਂਝਾ

ਜਿਸ ‘ਚ ਉਹ ਇੱਕ ਤਸਵੀਰ ‘ਚ ਧਰਮਿੰਦਰ ਦੇ ਨਾਲ ਦਿਖਾਈ ਦੇ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਧਰਮਿੰਦਰ ਅਤੇ ਆਪਣੀ ਧੀ ਈਸ਼ਾ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਧਰਮਿੰਦਰ ਆਪਣੀ ਧੀ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਹੇਮਾ ਮਾਲਿਨੀ ਨੇ ਆਪਣਾ ਜਨਮ ਦਿਨ ਮਨਾਇਆ ਹੈ ।

Dharmendra,,-min image From Twitter

ਪਰ ਇਸ ਨਿੱਜੀ ਪ੍ਰੋਗਰਾਮ ‘ਚ ਪਰਿਵਾਰ ਦੇ ਹੀ ਕੁਝ ਕੁ ਮੈਂਬਰ ਸ਼ਾਮਿਲ ਹੋਏ ਸਨ । ਜਿਸ ਦੀਆਂ ਤਸਵੀਰਾਂ ਹੇਮਾ ਮਾਲਿਨੀ ਨੇ ਆਪਣੇ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ । ਦੱਸ ਦਈਏ ਕਿ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਲਵ ਮੈਰਿਜ ਕਰਵਾਈ ਹੈ ਅਤੇ ਹੇਮਾ ਤੋਂ ਧਰਮਿੰਦਰ ਦੀਆਂ ਦੋ ਧੀਆਂ ਹਨ । ਜਦੋਂ ਕਿ ਪਤਨੀ ਅਜੀਤ ਕੌਰ ਤੋਂ ਉਨ੍ਹਾਂ ਦੇ ਬੇਟੇ ਸੰਨੀ ਦਿਓਲ, ਬੌਬੀ ਦਿਓਲ ਅਤੇ ਦੋ ਧੀਆਂ ਹਨ ।

You may also like