ਵੈਲਨਟਾਈਨ ਡੇਅ ਮੌਕੇ ‘ਤੇ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨਾਲ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
ਵੈਲਨਟਾਈਨ ਡੇਅ ਮੌਕੇ ‘ਤੇ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨਾਲ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Happy Valentine’s Day : 14 ਫਰਵਰੀ ਯਾਨੀਕਿ ਵੈਲਨਟਾਈਨ ਡੇਅ, ਜਿਸ ਨੂੰ ਅੱਜ ਪੂਰੀ ਦੁਨੀਆ ਆਪਣੇ ਪਿਆਰਿਆਂ ਦੇ ਨਾਲ ਮਨਾ ਰਹੀ ਹੈ। ਹਰ ਸਖ਼ਸ਼ ਉਸ ਇਨਸਾਨ ਨੂੰ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ ਜਿਸ ਨੂੰ ਉਹ ਪਿਆਰ ਕਰਦੇ ਹਨ। ਵੈਸੇ ਤਾਂ ਪਿਆਰ ਕਰਨ ਵਾਲਿਆਂ ਲਈ ਰੋਜ਼ ਹੀ ਵੈਲੇਨਟਾਈਨ ਡੇਅ ਹੁੰਦਾ ਹੈ, ਪਰ ਅੱਜ ਦੇ ਦਿਨ ਹਰ ਕੋਈ ਆਪਣੇ ਪਿਆਰ ਨੂੰ ਸਪੈਸ਼ਲ ਮਹਿਸੂਸ ਜ਼ਰੂਰ ਕਰਾਉਂਦਾ ਹੈ। ਸੋ ਮਨੋਰੰਜਨ ਜਗਤ ਦੇ ਕਲਾਕਾਰ ਵੀ ਪਿਆਰ ਦੇ ਰੰਗਾਂ ਵਿੱਚ ਰੰਗੇ ਨਜ਼ਰ ਆ ਰਹੇ ਹਨ।
image source: Instagram
ਗਾਇਕ ਅਮਰ ਨੂਰੀ ਨੇ ਵੀ ਆਪਣੇ ਪਿਆਰ ਨੂੰ ਯਾਦ ਕਰਦੇ ਹੋਏ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦਾ ਸਭ ਤੋਂ ਕਿਊਟ ਅਤੇ ਪਿਆਰਾ ਜੋੜਾ ਰਿਹਾ ਹੈ। ਲੋਕੀਂ ਦੋਵਾਂ ਦੇ ਪਿਆਰ ਦੀ ਮਿਸਾਲ ਦਿੰਦੇ ਹਨ। ਭਾਵੇਂ ਰੱਬ ਨੇ ਭਾਵੇਂ ਦੋਵਾਂ ਨੂੰ ਵੱਖ ਕਰ ਦਿੱਤਾ ਹੈ। ਪਰ ਅਮਰ ਨੂਰੀ ਹਰ ਪਲ ਆਪਣੇ ਪਿਆਰ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੇ ਮਰਹੂਮ ਪਤੀ ਦੇ ਲਈ ਖ਼ਾਸ ਸੁਨੇਹੇ ਸਾਂਝੇ ਕਰਦੀ ਰਹਿੰਦੀ ਹੈ। ਇਸ ਜੋੜੀ ਨੂੰ ਤੱਕ ਸਭ ਨੇ ਆਪਣੇ ਜ਼ਿੰਦਗੀ ਦੇ ਪਿਆਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵੈਲੇਨਟਾਈਨ ਡੇਅ ਮੌਕੇ ਉੱਤੇ ਵੀ ਗਾਇਕਾ ਨੇ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
image source: Instagram
ਹੋਰ ਪੜ੍ਹੋ : ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਦੀ ਅਚਾਨਕ ਵਿਗੜ ਗਈ ਸਿਹਤ, ਚਿਹਰੇ ਦੀ ਖ਼ਰਾਬ ਹੋਈ ਹਾਲਤ
ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਕੀਤਾ ਵਿਸ਼
ਅਮਰ ਨੂਰੀ ਹਮੇਸ਼ਾ ਹੀ ਆਪਣੇ ਪਤੀ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਅੱਜ ਵੈਲੇਨਟਾਈਨ ਡੇਅ ਦੇ ਸਪੈਸ਼ਲ ਮੌਕੇ ਉੱਤੇ ਕਈ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ।
image source: Instagram
ਅਮਰ ਨੂਰੀ ਨੇ ਪਤੀ ਲਈ ਕੀਤੀ ਸੀ ਕਿਡਨੀ ਦਾਨ
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਪਿਆਰ ਬਹੁਤ ਗੂੜ੍ਹਾ ਰਿਹਾ ਹੈ । ਜਦੋਂ ਦਿੱਗਜ ਗਾਇਕ ਸਰਦੂਲ ਸਿਕੰਦਰ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਤ ਸਨ ਤਾਂ ਅਮਰ ਨੂਰੀ ਨੇ ਆਪਣਾ ਇੱਕ ਗੁਰਦਾ ਸਰਦੂਲ ਸਿਕੰਦਰ ਨੂੰ ਦਾਨ ਕਰ ਦਿੱਤਾ ਸੀ ਅਤੇ ਸਰਦੂਲ ਸਿਕੰਦਰ ਨੂੰ ਨਵੀਂ ਜ਼ਿੰਦਗੀ ਮਿਲੀ ਸੀ । ਦੋਵਾਂ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਸਨ। ਦੋਵਾਂ ਨੇ ਇਕੱਠੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।
image source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
