ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਦੀ ਅਚਾਨਕ ਵਿਗੜ ਗਈ ਸਿਹਤ, ਚਿਹਰੇ ਦੀ ਖ਼ਰਾਬ ਹੋਈ ਹਾਲਤ

Written by  Lajwinder kaur   |  February 13th 2023 10:58 AM  |  Updated: February 13th 2023 10:58 AM

ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਦੀ ਅਚਾਨਕ ਵਿਗੜ ਗਈ ਸਿਹਤ, ਚਿਹਰੇ ਦੀ ਖ਼ਰਾਬ ਹੋਈ ਹਾਲਤ

Rubina Dilaik's news: ਟੀਵੀ ਦੀ ਹੌਟ ਅਦਾਕਾਰਾ ਅਤੇ ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਸ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਸ ਦਾ ਚਿਹਰਾ ਅਤੇ ਬੁੱਲ੍ਹ ਸੁੱਜੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਦੇਖ ਕੇ ਉਸ ਦੇ ਫੈਨਜ਼ ਹੈਰਾਨ ਅਤੇ ਚਿੰਤਾ ਵਿੱਚ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ, "ਬੁਖਾਰ, ਗਲੇ 'ਚ ਖਰਾਸ਼, ਇਨਫੈਕਸ਼ਨ ਅਤੇ ਸੁੱਜੇ ਹੋਏ ਬੁੱਲ੍ਹ। ਮੈਂ ਬੱਤਖ ਵਰਗੀ ਲੱਗ ਰਹੀ ਹਾਂ। ਮੇਰੀ ਹਾਲਤ ਦੇਖ ਕੇ ਮੈਨੂੰ ਹੱਸਾ ਅਤੇ ਗੁੱਸੇ ਵੀ ਆ ਰਿਹਾ ਹੈ।"

ਹੋਰ ਪੜ੍ਹੋ : Bigg Boss 16 Winner: MC ਸਟੈਨ ਨੇ ਜਿੱਤਿਆ ਸ਼ੋਅ, ਟਰਾਫੀ ਦੇ ਨਾਲ ਮਿਲੀ ਲੱਖਾਂ ਦੀ ਇਨਾਮੀ ਰਾਸ਼ੀ ਅਤੇ ਕਾਰ

image source: Instagram 

ਟੀਵੀ ਅਦਾਕਾਰਾ ਰੁਬੀਨਾ ਦਿਲੈਕ ਨੂੰ ਛੋਟੇ ਪਰਦੇ ਦੀ ਬੌਸ ਲੇਡੀ ਕਿਹਾ ਜਾਂਦਾ ਹੈ। ਉਹ ਬਿੱਗ ਬੌਸ 14 ਦੀ ਜੇਤੂ ਵੀ ਰਹੀ ਹੈ। ਹਾਲਾਂਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੈ। ਉਸ ਦੇ ਸੁੰਦਰ ਚਿਹਰੇ ਦੀ ਹਾਲਤ ਵਿਗੜ ਗਈ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਸਗੋਂ ਰੁਬੀਨਾ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਚਿਹਰੇ ਦੀ ਹਾਲਤ ਦਿਖਾਈ ਹੈ।

image source: Instagram

ਰੁਬੀਨਾ ਦਿਲੈਕ ਨੂੰ ਇਨਫੈਕਸ਼ਨ ਹੋ ਗਈ ਹੈ

ਦਰਅਸਲ ਰੁਬੀਨਾ ਦਿਲੈਕ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਹੈ। ਇਕ ਪਾਸੇ ਉਹ ਬਿਮਾਰ ਹੈ ਅਤੇ ਦੂਜੇ ਪਾਸੇ ਉਸ ਨੂੰ ਇਨਫੈਕਸ਼ਨ ਵੀ ਹੋ ਗਈ ਹੈ, ਜਿਸ ਦਾ ਅਸਰ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਹੈ। ਰੁਬੀਨਾ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਅਭਿਨੇਤਰੀ ਨੇ ਤਸਵੀਰਾਂ ਰਾਹੀਂ ਆਪਣੀ ਹਾਲਤ ਦਿਖਾਈ ਹੈ। ਰੁਬੀਨਾ ਦਾ ਚਿਹਰਾ ਸੁੱਜਿਆ ਹੋਇਆ ਹੈ, ਖਾਸ ਕਰਕੇ ਬੁੱਲ੍ਹ। ਰੁਬੀਨਾ ਦੇ ਬੁੱਲ੍ਹਾਂ ਵਿੱਚ ਬਹੁਤ ਸੋਜ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਰੁਬੀਨਾ ਨੂੰ ਪਹਿਚਾਣ ਨਹੀਂ ਸਕੋਗੇ।

image source: Instagram

ਤਸਵੀਰਾਂ ਸ਼ੇਅਰ ਕਰਕੇ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦਾ ਚਿਹਰਾ ਬੱਤਖ ਵਰਗਾ ਲੱਗ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਚਿਹਰਾ ਦੇਖ ਕੇ ਉਹ ਖੁਦ ਹੱਸ ਰਹੀ ਹੈ। ਅਭਿਨੇਤਰੀ ਨੇ ਕਿਹਾ, "ਬੁਖਾਰ, ਗਲੇ ਵਿੱਚ ਖਰਾਸ਼, ਇਨਫੈਕਸ਼ਨ ਅਤੇ ਸੁੱਜੇ ਹੋਏ ਬੁੱਲ੍ਹ, ਮੈਂ ਨਿਸ਼ਚਿਤ ਤੌਰ 'ਤੇ ਇੱਕ ਬੱਤਖ (ਬਿਨਾਂ ਫਿਲਰ) ਵਰਗੀ ਦਿਖਦੀ ਹਾਂ ਅਤੇ ਮੈਂ ਨਿਰਾਸ਼ ਹਾਂ ਅਤੇ ਆਪਣੇ ਆਪ 'ਤੇ ਹੱਸ ਰਹੀ ਹਾਂ।" ਰੁਬੀਨਾ ਦਿਲੈਕ ਨੂੰ ਇਸ ਹਾਲਤ 'ਚ ਦੇਖ ਕੇ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹਨ। ਫੈਨਜ਼ ਵੀ ਕਮੈਂਟ ਕਰਕੇ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

image source: Instagram

ਰੁਬੀਨਾ ਦਿਲੈਕ ਆਖਰੀ ਵਾਰ 'ਝਲਕ ਦਿਖਲਾ ਜਾ 10' 'ਚ ਨਜ਼ਰ ਆਈ ਸੀ। ਉਹ 'ਬਿੱਗ ਬੌਸ 14' ਦੀ ਜੇਤੂ ਵੀ ਰਹਿ ਚੁੱਕੀ ਹੈ। ਅਦਾਕਾਰਾ ਨੇ 'ਖਤਰੋਂ ਕੇ ਖਿਲਾੜੀ 12' 'ਚ ਵੀ ਸਟੰਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕਈ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network