ਯੁਵਰਾਜ ਸਿੰਘ ਦੇ ਬੇਟੇ ਦੇ ਜਨਮ ਦਿਨ ‘ਤੇ ਸੰਸਥਾ ਨੇ ਵੰਡਿਆ ਗਰੀਬ ਬੱਚਿਆਂ ਨੂੰ ਮੁਫਤ ਭੋਜਨ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 28th 2023 04:59 PM |  Updated: January 28th 2023 04:59 PM

ਯੁਵਰਾਜ ਸਿੰਘ ਦੇ ਬੇਟੇ ਦੇ ਜਨਮ ਦਿਨ ‘ਤੇ ਸੰਸਥਾ ਨੇ ਵੰਡਿਆ ਗਰੀਬ ਬੱਚਿਆਂ ਨੂੰ ਮੁਫਤ ਭੋਜਨ, ਵੇਖੋ ਵੀਡੀਓ

ਬੀਤੇ ਦਿਨ ਯੁਵਰਾਜ ਸਿੰਘ (Yuvraj Singh) ਨੇ ਆਪਣੇ ਪੁੱਤਰ (Son) ਦਾ ਜਨਮ ਦਿਨ (Birthday) ਮਨਾਇਆ ਹੈ । ਇਸ ਮੌਕੇ ‘ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਨ੍ਹਾਂ ਦੇ ਬੇਟੇ ਦੇ ਜਨਮ ਦਿਨ ਦੇ ਮੌਕੇ ‘ਤੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਭੋਜਨ ਵੰਡਿਆ ਗਿਆ ਅਤੇ ਗਰੀਬ ਬੱਚਿਆਂ ਦੇ ਨਾਲ ਕੇਕ ਕੱਟਿਆ ਗਿਆ । ਇਸ ਵੀਡੀਓ ਨੂੰ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

inside image yuvraj singh

ਹੋਰ ਪੜ੍ਹੋ : ਜਾਣੋ ‘ਐਸੀ ਪਈ ਇਸ਼ਕੇ ਦੀ ਮਾਰ’, ‘ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਹਾਂ’ ਸਣੇ ਕਈ ਹਿੱਟ ਗੀਤ ਗਾਉਣ ਵਾਲੀ ਗਾਇਕਾ ਰਾਣੀ ਰਣਦੀਪ ਦੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ

ਇੱਕ ਸਾਲ ਪਹਿਲਾਂ ਹੋਇਆ ਓਰੀਅਨ ਦਾ ਜਨਮ

ਅੱਜ ਤੋਂ ਇੱਕ ਸਾਲ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੇ ਘਰ ਪਿਆਰੇ ਜਿਹੇ ਓਰੀਅਨ ਦਾ ਜਨਮ ਹੋਇਆ ਸੀ । ਆਪਣੇ ਪਹਿਲੇ ਬੱਚੇ ਨੂੰ ਲੈ ਕੇ ਇਹ ਪਰਿਵਾਰ ਪੱਬਾਂ ਭਾਰ ਸੀ ।ਹਾਲਾਂਕਿ ਜਨਮ ਤੋਂ ਬਾਅਦ ਇਸ ਜੋੜੀ ਨੇ ਕੋਈ ਵੀ ਤਸਵੀਰ ਸਾਂਝੀ ਨਹੀਂ ਸੀ ਕੀਤੀ, ਪਰ ਕੁਝ ਮਹੀਨੇ ਬਾਅਦ ਇਸ ਜੋੜੀ ਨੇ ਨਾ ਸਿਰਫ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਬਲਕਿ ਮਾਪੇ ਬਣਨ ਦੇ ਆਪਣੇ ਐਕਸਪੀਰੀਅੰਸ ਨੂੰ ਵੀ ਸਾਂਝਾ ਕੀਤਾ ਸੀ ।

Yuvraj Singh Image Source : Google

ਹੋਰ ਪੜ੍ਹੋ :  ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

ਹੇਜ਼ਲ ਕੀਚ ਕਈ ਫ਼ਿਲਮਾਂ ‘ਚ ਵੀ ਆ ਚੁੱਕੀ ਹੈ ਨਜ਼ਰ

ਯੁਵਰਾਜ ਸਿੰਘ ਨੇ ਹੇਜ਼ਲ ਕੀਚ ਦੇ ਨਾਲ ਲਵ ਮੈਰਿਜ ਕਰਵਾਈ ਸੀ ।ਦੋਵਾਂ ਨੇ ਫਤਿਹਗੜ੍ਹ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ ।

yuvraj singh image source instagram

ਹੇਜ਼ਲ ਕੀਚ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਯੁਵਰਾਜ ਸਿੰਘ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਜਿਸ ‘ਚ ਦੋਵਾਂ ਨੇ ਇੱਕ ਦੂਜੇ ਨੂੰ ਹਮਸਫਰ ਬਨਾਉਣ ਦਾ ਐਲਾਨ ਕੀਤਾ ਸੀ ।

 

View this post on Instagram

 

A post shared by Yuvraj Singh (@yuvisofficial)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network