ਅਫ਼ਸਾਨਾ ਖ਼ਾਨ ਦੇ ਇੰਸਟਾਗ੍ਰਾਮ ’ਤੇ ਹੋਏ ਇੱਕ ਮਿਲੀਅਨ ਫਾਲੋਵਰ

written by Rupinder Kaler | March 17, 2021

ਅਫਸਾਨਾ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਜਿਸ ਤਰ੍ਹਾਂ ਉਹਨਾਂ ਦੇ ਹਿੱਟ ਗਾਣਿਆ ਦੀ ਲਿਸਟ ਲੰਮੀ ਹੁੰਦੀ ਜਾ ਰਹੀ ਹੈ । ਉਸੇ ਤਰ੍ਹਾਂ ਉਹਨਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਵੀ ਲੰਮੀ ਹੁੰਦੀ ਜਾ ਰਹੀ ਹੈ । ਇੰਸਟਾਗ੍ਰਾਮ ਤੇ ਉਹਨਾਂ ਦੇ ਇੱਕ ਮਿਲੀਅਨ ਫਾਲੋਵਰ ਹੋ ਗਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।

image from afsana khan's instagram

ਹੋਰ ਪੜ੍ਹੋ

ਗਾਇਕ ਆਰ ਨੇਤ ਨੇ ਖਰੀਦੀ ਨਵੀਂ ਗੱਡੀ, ਪ੍ਰਮਾਤਮਾ ਦਾ ਕੀਤਾ ਸ਼ੁਕਰੀਆ ਅਦਾ

image from afsana khan's instagram

ਇਹੀ ਨਹੀਂ ਇੰਸਟਾਗ੍ਰਾਮ ਤੇ ਇੱਕ ਮਿਲੀਅਨ ਫਾਲੋਵਰ ਹੋਣ ਤੇ ਅਫ਼ਸਾਨਾ ਖ਼ਾਨ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ । ਉਹਨਾਂ ਨੇ ਇਹ ਖੁਸ਼ੀ ਕੇਕ ਕੱਟ ਕੇ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ । ਇਸ ਵੀਡੀਓ ਵਿੱਚ ਉਹਨਾਂ ਦਾ ਮੰਗੇਤਰ ਅਫ਼ਸਾਨਾ ਲਈ ਕੇਕ ਲੈ ਕੇ ਆਉਂਦਾ ਹੈ ।

image from afsana khan's instagram

ਪੂਰਾ ਪਰਿਵਾਰ ਅਫ਼ਸਾਨਾ ਦੀ ਇਸ ਖੁਸ਼ੀ ਵਿੱਚ ਸ਼ਰੀਕ ਹੁੰਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ।ਉਹ ਹਰ ਛੋਟੀ ਵੱਡੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ ।

0 Comments
0

You may also like