ਵੇਖੋ ਗੁਰਦਾਸ ਮਾਨ ਦੀ ਆਉਣ ਵਾਲੀ ਫ਼ਿਲਮ ਨਨਕਾਣਾ ਦਾ ਗੀਤ "ਉੱਚਾ ਦਰ ਬਾਬੇ ਨਾਨਕ ਦਾ"

Written by  Gourav Kochhar   |  July 02nd 2018 11:18 AM  |  Updated: July 02nd 2018 11:18 AM

ਵੇਖੋ ਗੁਰਦਾਸ ਮਾਨ ਦੀ ਆਉਣ ਵਾਲੀ ਫ਼ਿਲਮ ਨਨਕਾਣਾ ਦਾ ਗੀਤ "ਉੱਚਾ ਦਰ ਬਾਬੇ ਨਾਨਕ ਦਾ"

ਪਾਲੀਵੁੱਡ ਇੰਡਸਟਰੀ ਦੇ ਮਾਨਾਂ ਦੇ ਮਾਣ ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ 'ਨਨਕਾਣਾ nankana ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਤੀਜਾ ਗੀਤ 'ਉੱਚਾ ਦਰ ਬਾਬੇ ਨਾਨਕ ਦਾ' ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਇਕ ਧਾਰਮਿਕ ਗੀਤ ਹੈ। ਇਸ ਗੀਤ ਨੂੰ ਖੁਦ ਗੁਰਦਾਸ ਮਾਨ ਨੇ ਆਪਣੀ ਬੇਮਿਸਾਲ ਆਵਾਜ਼ ਦਿੱਤੀ ਹੈ। ਇਸ ਧਾਮਮਿਕ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਇਕ 'ਕਿਵੇਂ ਕਰਾਂਗੇ ਗੁਜ਼ਾਰਾ' ਅਤੇ ਦੂਜਾ 'ਸ਼ਗਨਾਂ ਦੀ ਮਹਿੰਦੀ' ਹੈ। ਇਸ ਤੋਂ ਇਲਾਵਾ ਕੁਝ ਦਿਨਾਂ ਪਹਿਲਾਂ ਇਸ ਫਿਲਮ ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ 'ਚ ਗੁਰਦਾਸ ਮਾਨ ਤੇ ਕਵਿਤਾ ਕੌਸ਼ਿਕ ਦੀ ਬੱਚੇ ਨਾਲ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਡਾਇਲਾਗ ਪ੍ਰੋਮੋ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਡਾਇਲਾਗ ਪ੍ਰੋਮੋ ਰਿਲੀਜ਼ ਹੁੰਦਿਆਂ ਹੀ ਸੁਰਖੀਆਂ 'ਚ ਆ ਗਿਆ ਤੇ ਇਸ ਨੇ ਲੋਕਾਂ 'ਚ ਫਿਲਮ ਪ੍ਰਤੀ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।

https://www.youtube.com/watch?v=KhkuT551pDY

ਦੱਸਣਯੋਗ ਹੈ ਕਿ ਸੈਵਨ ਕਲਰਜ਼ ਮੋਸ਼ਨ ਪਿਕਚਰਸ ਨੇ 'ਨਨਕਾਣਾ Nankana ' ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਬਣਾ ਚੁੱਕੇ ਹਨ। 'ਨਨਕਾਣਾ' ਫਿਲਮ 'ਚ ਗੁਰਦਾਸ ਮਾਨ Gurdas maan, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 1947 ਦੀ ਵੰਡ ਨੂੰ ਦਰਸਾਉਂਦੀ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ nankana ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਦੁਨੀਆਭਰ 'ਚ ਇਹ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।

nankana


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network