ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’
ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’
ਅਦਾਕਾਰਾ ਕਾਜੋਲ (Kajol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੀ ਬੇਟੀ ਨਿਆਸਾ ਦੇ ਨਾਲ ਵੀ ਅਕਸਰ ਸਪਾਟ ਹੁੰਦੀ ਰਹਿੰਦੀ ਹੈ । ਹਾਲ ਹੀ ‘ਚ ਅਦਾਕਾਰਾ ਨੇ ਆਪਣੀ ਬੇਟੀ ਦੀ ਟ੍ਰੋਲਿੰਗ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ।ਇੱਕ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਧੀ ਨਿਆਸਾ ਨੂੰ ਆਨਲਾਈਨ ਟ੍ਰੋਲ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੀ ਹੈ ।
image From instagram
ਹੋਰ ਪੜ੍ਹੋ : ਜੈਜ਼ੀ ਬੀ ਦਾ ਨਵਾਂ ਗੀਤ ‘ਰੂਡ ਬੁਆਏ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇੱਕ ਮਾਂ ਹੋਣ ਦੇ ਨਾਤੇ ਕਾਜੋਲ ਦਾ ਕਹਿਣਾ ਹੈ ਕਿ ‘ਮੈਨੂੰ ਲੱਗਦਾ ਹੈ ਕਿ ਟ੍ਰੋਲਿੰਗ ਸੋਸ਼ਲ ਮੀਡੀਆ ਦਾ ਬਹੁਤ ਅਜੀਬ ਹਿੱਸਾ ਬਣ ਗਈ ਹੈ। ਜੇਕਰ ਤੁਸੀਂ ਟ੍ਰੋਲ ਹੋ ਜਾਂਦੇ ਹੋ, ਤਾਂ ਤੁਸੀਂ ਧਿਆਨ ਵਿੱਚ ਆ ਜਾਂਦੇ ਹੋ। ਜੇਕਰ ਤੁਸੀਂ ਟ੍ਰੋਲ ਹੋ ਜਾਂਦੇ ਹੋ, ਤਾਂ ਤੁਸੀਂ ਮਸ਼ਹੂਰ ਹੋ।

ਹੋਰ ਪੜ੍ਹੋ : ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਰੋਣ ਲੱਗ ਪਈ ਉਸ ਦੀ ਫੈਨ, ਸ਼ਹਿਨਾਜ਼ ਗਿੱਲ ਨੇ ਕਿਹਾ ਘਰ ਜਾਓ, ਵੇਖੋ ਵੀਡੀਓ
ਲੱਗਦਾ ਹੈ ਕਿ ਤੁਸੀਂ ਉਦੋਂ ਤੱਕ ਮਸ਼ਹੂਰ ਨਹੀਂ ਹੋ ਜਦੋਂ ਤੱਕ ਤੁਹਾਨੂੰ ਟ੍ਰੋਲ ਨਹੀਂ ਕੀਤਾ ਜਾਂਦਾ’। ਕਾਜੋਲ ਵੀ ਹਾਲਾਂਕਿ ਹੋਰਨਾਂ ਮਾਵਾਂ ਵਾਂਗ ਧੀ ਦੀ ਟ੍ਰੋਲਿੰਗ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਹੋ ਜਾਂਦੀ ਹੈ । ਕਾਜੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਜਿਸ ‘ਚ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਦਿਲਵਾਲੇ’, ‘ਵੀ ਆਰ ਫੈਮਿਲੀ’, ‘ਯੂ ਮੀ ਔਰ ਹਮ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
