ਦੇਸ਼ ਭਰ ਵਿੱਚ ਪਹਿਲੇ ਦਿਨ 1.60 ਕਰੋੜ ਦੀ ਕਮਾਈ ਕਰ ਗਈ ਕੁਲਵਿੰਦਰ ਬਿੱਲਾ ਦੀ ਫ਼ਿਲਮ "ਪ੍ਰਾਹੁਣਾ"

Written by  Rajan Sharma   |  September 29th 2018 11:41 AM  |  Updated: September 29th 2018 11:41 AM

ਦੇਸ਼ ਭਰ ਵਿੱਚ ਪਹਿਲੇ ਦਿਨ 1.60 ਕਰੋੜ ਦੀ ਕਮਾਈ ਕਰ ਗਈ ਕੁਲਵਿੰਦਰ ਬਿੱਲਾ ਦੀ ਫ਼ਿਲਮ "ਪ੍ਰਾਹੁਣਾ"

ਕੁਲਵਿੰਦਰ ਬਿੱਲਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ "ਪ੍ਰਾਹੁਣਾ" ਨੇ ਬਾਕਸ ਆਫ਼ਿਸ ਤੇ ਧੂੰਮਾਂ ਪੱਟ ਦਿੱਤੀਆਂ ਹਨ| ਫ਼ਿਲਮ ਨੇ ਪਹਿਲੇ ਦਿਨ ਹੀ 1 .60 ਕਰੋੜ ਦੀ ਕਮਾਈ ਕੀਤੀ ਹੈ| ਇਸ ਬਾਰੇ ਜਾਣਕਾਰੀ ਕੁਲਵਿੰਦਰ ਬਿੱਲਾ kulwinder billa ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਸਾਂਝਾ ਕਰਕੇ ਦਿੱਤੀ ਹੈ| ਜਿਸ ਵਿੱਚ ਉਹਨਾਂ ਨੇ ਦੱਸਿਆ ਕੀ ਫ਼ਿਲਮ ਨੇ ਓਪਨਿੰਗ ਡੇ ਤੇ ਹੀ 1 . 60 ਕਰੋੜ ਦੀ ਕਮਾਈ ਕੀਤੀ ਹੈ| ਉਹਨਾਂ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਨਾਲ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਲਿਖਿਆ ਕੀ: Waheguru da shukar a , first day collection 1.60 cr . Thnx sab da aina pyaar den lai .

https://www.instagram.com/p/BoTUg1rlBeQ/?taken-by=kulwinderbilla

ਦੱਸ ਦੇਈਏ ਕੀ ਇਸ ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ ।

ਹੋਰ ਪੜੋ :  ਸਿਨੇਮਾ ਘਰਾਂ ‘ਚ ਪਹੁੰਚੀ ‘ਪ੍ਰਾਹੁਣਾ’ ,ਲੋਕਾਂ ਨੂੰ ਪਸੰਦ ਆਏ ਪ੍ਰਾਹੁਣੇ

Song Tich Button From Parahuna Is Out Now & It Will Surely Touch You Heart Song Tich Button From Parahuna Is Out Now & It Will Surely Touch You Heart

ਇਸ ਫਿਲਮ ‘ਚ ਕੁਲਵਿੰਦਰ ਬਿੱਲਾ kulwinder billa ਨੇ ਜੰਟਾ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਨਾਲ ਮੁੱਖ ਭੂਮਿਕਾ ‘ਚ ਵਾਮਿਕਾ ਗਾਬੀ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network