ਰੇਹੜੀ ਫੜੀ ਲਗਾ ਕੇ ਸੰਤਰੇ ਵੇਚਣ ਵਾਲੇ ਨੂੰ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ

Written by  Rupinder Kaler   |  November 08th 2021 04:24 PM  |  Updated: November 08th 2021 04:25 PM

ਰੇਹੜੀ ਫੜੀ ਲਗਾ ਕੇ ਸੰਤਰੇ ਵੇਚਣ ਵਾਲੇ ਨੂੰ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ

ਕਰਨਾਟਕ ਦੇ ਰਹਿਣ ਵਾਲੇ Harekala hajabba ਨੂੰ ਕੇਂਦਰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ Padma shri ਨਾਲ ਸਨਮਾਨਿਤ ਕੀਤਾ ਗਿਆ । ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਵਿੱਚ ਹਰਕੇਲਾ ਹਜਬਾ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕਈ ਵੱਡੀਆਂ ਹਸਤੀਆਂ ਮੌਜੂਦ ਸਨ। ਹਰੇਕਲਾ ਹਜਬਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਰਨਾਟਕ ਦੇ ਮੰਗਲੌਰ ਸ਼ਹਿਰ ਵਿੱਚ ਰੇਹੜੀ ਫੜੀ ਲਗਾ ਕੇ ਸੰਤਰੇ ਵੇਚਣ ਦਾ ਕੰਮ ਕਰਦਾ ਹੈ ।

Pic Courtesy: ANI

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਗਾਇਕ ਅਦਨਾਨ ਸਾਮੀ ਪਦਮ ਸ਼੍ਰੀ ਨਾਲ ਸਨਮਾਨਿਤ

Pic Courtesy: ANI

ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਹਜਬਾ ਪੜ੍ਹ ਨਹੀਂ ਸਕਿਆ ਪਰ ਪੜ੍ਹਾਈ ਪ੍ਰਤੀ ਉਸ ਦੀ ਲਗਨ ਅਜਿਹੀ ਸੀ ਕਿ ਹੁਣ ਉਹ ਪੜ੍ਹੇ-ਲਿਖੇ ਲੋਕਾਂ ਲਈ ਵੀ ਮਿਸਾਲ ਬਣ ਕੇ ਉੱਭਰਿਆ ਹੈ। ਮੰਗਲੌਰ ਸ਼ਹਿਰ ਤੋਂ ਕਰੀਬ 35 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ ਨਿਊ ਪਾਡਪੂ ਹਰੇਕਲਾ ਵਿੱਚ ਸੰਤਰੇ ਵੇਚਣ ਦੇ ਕਾਰੋਬਾਰ ਤੋਂ ਪੈਸੇ ਜੋੜ ਕੇ ਉਸ ਨੇ ਪਿੰਡ ਦੇ ਬੱਚਿਆਂ ਲਈ ਸਕੂਲ ਬਣਾਇਆ ਅਤੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਵਿੱਚ ਸਫ਼ਲਤਾ ਹਾਸਲ ਕੀਤੀ।

ਪਿੰਡ ਵਿੱਚ ਕੋਈ ਸਕੂਲ ਨਾ ਹੋਣ ਕਾਰਨ ਉਹ ਆਪ ਪੜ੍ਹ ਨਹੀਂ ਸਕਦਾ ਸੀ। ਉਸ ਦਾ ਸੁਪਨਾ ਉਦੋਂ ਹਕੀਕਤ ਵਿੱਚ ਬਦਲ ਗਿਆ ਜਦੋਂ ਦਕਸ਼ਿਣਾ ਕੰਨੜ ਜ਼ਿਲ੍ਹਾ ਪੰਚਾਇਤ ਨੇ 1999 ਵਿੱਚ ਇੱਕ ਸਕੂਲ ਨੂੰ ਮਨਜ਼ੂਰੀ ਦਿੱਤੀ। ਸ਼ੁਰੂ ਵਿੱਚ ਸਕੂਲ ਇੱਕ ਮਸਜਿਦ ਵਿੱਚ ਖੋਲਿ੍ਹਆ ਗਿਆ । ਜਿਸਨੂੰ ਦੱਖਣੀ ਕੰਨੜ ਜ਼ਿਲ੍ਹਾ ਪੰਚਾਇਤ ਲੋਅਰ ਪ੍ਰਾਇਮਰੀ ਸਕੂਲ ਹਜਬਾ ਦਾ ਸਕੂਲ ਵਜੋਂ ਜਾਣਿਆ ਜਾਂਦਾ ਸੀ ।ਬਾਅਦ ਵਿੱਚ ਹਜਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਜ਼ੂਰ ਜ਼ਮੀਨ ’ਤੇ ਸਕੂਲ ਬਣਾਇਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network