ਇਹ ਫ਼ਿਲਮਾਂ ਕਰਕੇ ਪਛਤਾਈ ਸੀ ਪਦਮਨੀ ਕੋਹਲਾਪੁਰੀ, ਇਸ ਤਰ੍ਹਾਂ ਮਿਲਿਆ ਸੀ ਸਬਕ, ਕੀਤੀ ਸੀ ਤੌਬਾ

Written by  Rupinder Kaler   |  October 31st 2019 04:13 PM  |  Updated: October 31st 2019 04:13 PM

ਇਹ ਫ਼ਿਲਮਾਂ ਕਰਕੇ ਪਛਤਾਈ ਸੀ ਪਦਮਨੀ ਕੋਹਲਾਪੁਰੀ, ਇਸ ਤਰ੍ਹਾਂ ਮਿਲਿਆ ਸੀ ਸਬਕ, ਕੀਤੀ ਸੀ ਤੌਬਾ

ਅਦਾਕਾਰਾ ਪਦਮਨੀ ਕੋਹਲਾਪੁਰੀ ਇੱਕ ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ । ਉਹਨਾਂ ਨੇ ਛੋਟੀ ਜਿਹੀ ਉਮਰ ਵਿੱਚ ਹੀ ਹਰ ਇੱਕ ਨੂੰ ਆਪਣੀ ਅਦਾਕਾਰੀ ਦਾ ਦੀਵਾਨਾ ਬਣਾ ਲਿਆ ਸੀ । 15 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਫ਼ਿਲਮ ਇਨਸਾਫ ਕਾ ਤਰਾਜੂ ਲਈ ਫ਼ਿਲਮ ਫੇਅਰ ਅਵਾਰਡ ਮਿਲਿਆ ਸੀ । ਪਦਮਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਈਲਡ ਆਰਟਿਸਟ ਦੇ ਤੌਰ ਤੇ ਕੀਤੀ ਸੀ ।

https://www.instagram.com/p/BqWLtbABCbM/

ਮੁੱਖ ਅਦਾਕਾਰਾ ਦੇ ਤੌਰ ਤੇ ਉਹਨਾਂ ਦੀ ਪਹਿਲੀ ਫ਼ਿਲਮ ਇਨਸਾਫ ਕਾ ਤਰਾਜੂ ਸੀ । 80 ਦੇ ਦਹਾਕੇ ਵਿੱਚ ਪਦਮਨੀ ਟਾਪ ਦੀਆਂ ਹੀਰੋਰਿਨਾਂ ਵਿੱਚ ਸ਼ਾਮਿਲ ਹੋ ਗਈ ਸੀ । ਪਰ ਕੋਈ ਵਿਰਲਾ ਹੀ ਜਾਣਦਾ ਹੋਵੇਗਾ ਕਿ ਉਹਨਾਂ ਤੇ ਐਡਲਟ ਸਟਾਰ ਦਾ ਠੱਪਾ ਲੱਗ ਗਿਆ ਸੀ । ਇਸ ਦਾ ਮੁੱਖ ਕਾਰਨ ਸੀ ਉਹਨਾਂ ਵੱਲੋਂ ਕੁਝ ਫ਼ਿਲਮਾਂ ਵਿੱਚ ਦਿੱਤੇ ਵਿਵਾਦਿਤ ਸੀਨ । ਪਦਮਨੀ ਨੂੰ ਕਿਸੇ ਵੀ ਤਰ੍ਹਾਂ ਦੇ ਸੀਨ ਤੋਂ ਕੋਈ ਪਰਹੇਜ ਨਹੀਂ ਸੀ ।

 

1980 ਵਿੱਚ ਆਈ ਫ਼ਿਲਮ ‘ਗਹਿਰਾਈ’ ਦੇ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਦਾ ਨਾਂਅ ਵਿਵਾਦਾਂ ਵਿੱਚ ਆ ਗਿਆ ਸੀ ਇਸ ਫ਼ਿਲਮ ਵਿੱਚ ਉਹਨਾਂ ਨੇ ਇੱਕ ਨਿਊਡ ਸੀਨ ਦਿੱਤਾ ਸੀ । ਫ਼ਿਲਮ ਇਨਸਾਫ ਕਾ ਤਰਾਜੂ ਵਿੱਚ ਪਦਮਨੀ ਨੇ ਰੇਪ ਸੀਨ ਕੀਤਾ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਇੱਕ ਨਾਬਾਲਗ ਕੁੜੀ ਦਾ ਕਿਰਦਾਰ ਨਿਭਾਇਆ ਸੀ ।

ਇਸ ਸੀਨ ਕਰਕੇ ਵੀ ਖੂਬ ਵਿਵਾਦ ਹੋਇਆ ਸੀ । ਇਸ ਫ਼ਿਲਮ ਵਿੱਚ ਰਾਜ ਬੱਬਰ ਤੇ ਜ਼ੀਨਤ ਅਮਾਨ ਵੀ ਸੀ । ਇਨ੍ਹਾਂ ਫ਼ਿਲਮਾਂ ਨੇ ਪਦਮਨੀ ਦੀ ਛਵੀ ਤੇ ਕਾਫੀ ਅਸਰ ਪਾਇਆ ਸੀ । ਇਹਨਾਂ ਫ਼ਿਲਮਾਂ ਕਰਕੇ ਲੋਕ ਉਹਨਾਂ ਨੂੰ ਐਡਲਟ ਸਟਾਰ ਦਾ ਦਰਜਾ ਦੇਣ ਲੱਗ ਗਏ ਸਨ । ਪਰ ਬਾਅਦ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਤੋਂ ਤੌਬਾ ਕਰ ਦਿੱਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network