ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ

Written by  Aaseen Khan   |  September 18th 2019 05:47 PM  |  Updated: September 18th 2019 05:47 PM

ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ

ਪਿਛਲੇ ਦਿਨੀਂ ਰਿਲੀਜ਼ ਹੋਇਆ ਗੁਰਨਾਮ ਭੁੱਲਰ ਦਾ ਗੀਤ ਪਾਗਲ ਜਿਸ ਨੂੰ ਹਰ ਕਿਸੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪਰ ਸਰਗੁਣ ਮਹਿਤਾ ਨੇ ਹੁਣ ਇਸ ਗੀਤ ਦਾ ਰਿਪਲਾਈ ਗੁਰਨਾਮ ਭੁੱਲਰ ਨੂੰ ਆਪਣੇ ਹੀ ਅੰਦਾਜ਼ 'ਚ ਗੀਤ ਗਾ ਕੇ ਹੀ ਦਿੱਤਾ ਹੈ। ਜੀ ਹਾਂ ਸਰਗੁਣ ਮਹਿਤਾ ਨੇ ਮਜ਼ਾਕੀਆ ਢੰਗ 'ਚ ਗੁਰਨਾਮ ਭੁੱਲਰ ਨਾਲ ਫ਼ਿਲਮ ਦੇ ਸ਼ੂਟ ਦੌਰਾਨ ਇਹ ਰਿਪਲਾਈ ਆਪਣੇ ਸੋਸ਼ਲ ਮੀਡੀਆ 'ਤੇ ਸਟੋਰੀ 'ਚ ਸਾਂਝਾ ਕੀਤਾ ਹੈ ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

View this post on Instagram

 

A post shared by Punjabi Entertainment (@pollywoodista) on

ਦੱਸ ਦਈਏ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਸ਼ੂਟ ਚੱਲ ਰਿਹਾ ਹੈ ਜਿਸ ਦੌਰਾਨ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਇਹ ਮਸਤੀ ਕਰਦੇ ਹੋਏ ਨਜ਼ਰ ਆਏ। ਅੰਬਰਦੀਪ ਸਿੰਘ ਦੀ ਲਿਖੀ ਅਤੇ ਕਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।

ਹੋਰ ਵੇਖੋ : ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ

ਪਾਗਲ ਗੀਤ ਦੀ ਗੱਲ ਕਰੀਏ ਤਾਂ 14 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂ ਟਿਊਬ ਤੇ 8 ਮਿਲੀਅਨ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ ਲੱਖਾਂ ਹੀ ਲੋਕਾਂ ਨੇ ਗਾਣੇ ਨੂੰ ਲਾਈਕ ਵੀ ਕੀਤਾ ਹੈ। ਹੁਣ ਸਰਗੁਣ ਮਹਿਤਾ ਦਾ ਗੁਰਨਾਮ ਭੁੱਲਰ ਦੇ ਗੀਤ 'ਤੇ ਕੀਤਾ ਇਹ ਰਿਪਲਾਈ ਸੌਂਗ ਵੀ ਦਰਸ਼ਕਾਂ ਵੱਲੋਂ ਬਹੁਤ ਦੇਖਿਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network