ਸਰਦਾਰਾਂ ਦੀ ਅਣਖ ਅਤੇ ਦਲੇਰੀ ਨੂੰ ਬਿਆਨ ਕਰਦਾ ਹੈ ਹਨੀ ਸਿੱਧੂ ਦਾ ਗੀਤ 'ਪੱਗ'

written by Shaminder | January 16, 2020

ਹਨੀ ਸਿੱਧੂ ਦਾ ਨਵਾਂ ਗੀਤ 'ਪੱਗ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦੈਵੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਕਿਸੇ ਸਿੱਖ ਸਰਦਾਰ ਦੀ ਅਣਖ, ਹੌਂਸਲੇ ਅਤੇ ਸ਼ਾਨ ਦੀ ਪ੍ਰਤੀਕ ਪੱਗ ਦੀ ਗੱਲ ਕੀਤੀ ਗਈ ਹੈ । ਜਿਸ ਦਾ ਮੁਕਾਬਲਾ ਕੋਈ ਵੀ ਬ੍ਰਾਂਡ ਨਹੀਂ ਕਰ ਸਕਦਾ । ਹੋਰ ਵੇਖੋ:ਹਨੀ ਸਿੱਧੂ ਦੇ ਨਵੇਂ ਗੀਤ ‘ਕੜਾ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ‘ਤੇ ਇਸ ਦੇ ਨਾਲ ਹੀ ਉਸ ਗੱਭਰੂ ਦੀ ਗੱਲ ਕੀਤੀ ਗਈ ਹੈ ਕਿ ਜੋ ਕਿ ਅਣਖੀਲਾ ਹੀ ਨਹੀਂ,ਬਲਕਿ ਹੋਰਨਾਂ ਦੀ ਇੱਜ਼ਤ ਦਾ ਵੀ ਰਾਖਾ ਹੈ ਅਤੇ ਕਿਸੇ ਨਾਲ ਵੀ ਗਲਤ ਨਹੀਂ ਹੋਣ ਦਿੰਦਾ ।

new song Pagg new song Pagg
ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਵੀ ਚਲਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ 'ਤੇ ਆਏ ਦਿਨ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  

0 Comments
0

You may also like