ਪਾਕਿਸਤਾਨ ‘ਚ ਹੜ੍ਹ ਕਾਰਨ ਹਾਲਾਤ ਬੇਕਾਬੂ, ਰੋ-ਰੋ ਕੇ ਲੋਕ ਸੁਣਾ ਰਹੇ ਆਪਣਾ ਹਾਲ, ਵੇਖੋ ਵਾਇਰਲ ਵੀਡੀਓ

written by Shaminder | September 02, 2022

ਪਾਕਿਸਤਾਨ ‘ਚ ਆਏ ਹੜ੍ਹ (Pakistan Flood) ਕਾਰਨ ਹਾਲਾਤ ਬੇਕਾਬੂ ਹੋ ਗਏ ਹਨ। ਹੜ੍ਹ ਦੇ ਕਾਰਨ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਇਸ ਦੇ ਕਾਰਨ ਇੱਕ ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੇ । ਹਾਲਾਤਾਂ ਨੂੰ ਵਿਗੜਦੇ ਵੇਖ ਕੇ ਸਰਕਾਰ ਨੇ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਮੁਤਾਬਕ ਦੇਸ਼ ‘ਚ ਜੂਨ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ‘ਚ ਹੋਈਆਂ ਹਨ ।

Pakistan Flood ,- Image Source : Google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਧਮਕੀ ਭਰਿਆ ਈ-ਮੇਲ ਹੋ ਰਿਹਾ ਵਾਇਰਲ

ਕਰਾਚੀ ਤੋਂ ਲੈ ਕੇ ਪੰਜਾਬ, ਬਲੋਚਿਸਤਾਨ ਤੱਕ ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।ਪਾਕਿਸਤਾਨ ਦੀ ਸਥਿਤੀ ਨੂੰ ਬਿਆਨ ਕਰਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Pakistan Flood Image Source : Google

ਹੋਰ ਪੜ੍ਹੋ : ਨਾਮੀ ਗਾਇਕ ਸਤਿੰਦਰ ਸਰਤਾਜ ਦਾ ਓਟੀਟੀ ਪਲੇਟਫਾਰਮ ‘ਤੇ ਡੈਬਿਊ, ਹੁਣ ਹਰ ਸ਼ੋਅ ਹੋਵੇਗਾ ਆਨਲਾਈਨ

ਇਸ ਵੀਡੀਓ ‘ਚ ਇੱਕ ਸ਼ਖਸ ਆਪਣੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਰੋਂਦਾ ਹੋਇਆ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਕੋਲ ਕੁਝ ਵੀ ਬਚਿਆ ਨਹੀਂ ਹੈ । ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ।

pakistan flood Image Source : Google

ਹਰ ਕੋਈ ਪਾਕਿਸਤਾਨ ਲਈ ਅਰਦਾਸ ਕਰ ਰਿਹਾ ਹੈ ਅਤੇ ਪਾਕਿਸਤਾਨ ਦੀ ਮਦਦ ਦੇ ਲਈ ਹੱਥ ਵਧਾਉਣ ਦੀ ਗੱਲ ਕਹਿ ਰਹੇ ਹਨ । ਦੱਸ ਦਈਏ ਕਿ ਪਾਕਿਸਤਾਨ ‘ਚ ਹੜ੍ਹ ਦੇ ਕਾਰਨ ਹਾਲਾਤ ਬੇਕਾਬੂ ਹੋ ਚੁੱਕੇ ਹਨ । ਲੋਕਾਂ ਦਾ ਅਨਾਜ, ਸਾਜੋ ਸਮਾਨ ਹੜ੍ਹਾਂ ਦੀ ਲਪੇਟ ‘ਚ ਆ ਚੁੱਕਿਆ ਹੈ ।

You may also like