ਗੁਲਾਬ ਜਾਮੁਣ ਭਾਰਤ ਦੀ ਮਠਿਆਈ ਜਾਂ ਪਾਕਿਸਤਾਨ ਦੀ, ਪਾਕਿਸਤਾਨ 'ਚ ਛਿੜੀ ਬਹਿਸ, ਦੇਖੋ ਵੀਡਿਓ  

written by Rupinder Kaler | January 19, 2019

ਗੁਲਾਬ ਜਾਮੁਣ ਦਾ ਨਾਂ ਸੁਣਦੇ ਹੀ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਕਿਉਂਕਿ ਇਹ ਮਠਿਆਈ ਹੀ ਅਜਿਹੀ ਹੈ । ਇਸੇ ਲਈ ਪਾਕਿਸਤਾਨ ਨੇ ਗੁਲਾਬ ਜਾਮੁਣ ਨੂੰ ਕੌਮੀ ਮਠਿਆਈ ਬਣਾ ਦਿੱਤਾ ਹੈ । ਆਪਣੀ ਕੌਮੀ ਮਠਿਆਈ ਨੂੰ ਚੁਣਨ ਲਈ ਪਾਕਿਸਤਾਨ ਸਰਕਾਰ ਨੇ ਇਸ ਲਈ ਬਕਾਇਦਾ ਟਵਿੱਟਰ ਤੇ ਵੋਟਿੰਗ ਵੀ ਕਰਵਾਈ । ਵੋਟਿੰਗ ਕਰਵਾਉਣ ਲਈ ਪਾਕਿਸਤਾਨ ਸਰਕਾਰ ਨੇ ਲੋਕਾਂ ਦੇ ਅੱਗੇ ਤਿੰਨ ਵਿਕਲਪ ਰੱਖੇ ਸਨ । ਸਭ ਤੋਂ ਪਹਿਲੇ ਨੰਬਰ ਤੇ ਜਲੇਬੀ ਸੀ, ਦੂਜੇ ਨੰਬਰ ਤੇ ਬਰਫੀ ਅਤੇ ਤੀਜੇ ਨੰਬਰ ਤੇ ਗੁਲਾਬ ਜਾਮੁਣ ਸੀ ।

Gulab Jamun Gulab Jamun

ਪਰ ਇਸ ਵੋਟਿੰਗ ਵਿੱਚ ਗੁਲਾਬ ਜੁਮਾਣ ਨੇ ਸਭ ਨੂੰ ਪਿੱਛੇ ਛੱਡਦੇ ਹੋਏ, ਪਹਿਲਾ ਸਥਾਨ ਹਾਸਿਲ ਕੀਤਾ ਹੈ । ਇਸ ਵੋਟਿੰਗ ਵਿੱਚ 15  ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ । ਇਹਨਾਂ ਲੋਕਾਂ ਵਿੱਚ 47  ਫੀਸਦੀ ਲੋਕਾਂ ਨੇ ਗੁਲਾਬ ਜਾਮੁਣ ਨੂੰ ਚੁਣਿਆ, ਜਲੇਬੀ ਨੂੰ 34  ਫੀਸਦੀ ਅਤੇ ਬਰਫੀ ਨੂੰ 19  ਫੀਸਦੀ ਲੋਕਾਂ ਦੇ ਵੋਟ ਮਿਲੇ ।

https://twitter.com/pid_gov/status/1080010401708982272

ਗੁਲਾਬ ਜਾਮੁਣ ਦੀ ਇਸ ਜਿੱਤ ਤੋਂ ਕੁਝ ਲੋਕ ਨਰਾਜ਼ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਦੀ ਵੋਟਿੰਗ ਸਿਰਫ ਟਵਿੱਟਰ ਤੇ ਹੀ ਕਰਵਾਈ ਹੈ ਜਦੋਂ ਕਿ ਟਵਿੱਟਰ ਤੇ ਸਰਕਾਰ ਦੇ ਸਿਰਫ ਚਾਰ ਲੱਖ ਫਾਲੋਵਰ ਹਨ । ਸਰਕਾਰ ਦੇ ਇਸ ਫੈਸਲੇ ਦਾ ਕੁਝ ਲੋਕ ਵਿਰੋਧ ਕਰ ਰਹੇ ਹਨ ਤੇ ਕੁਝ ਲੋਕਾਂ ਵਿੱਚ ਇਹ ਬਹਿਸ ਛਿੜ ਗਈ ਹੈ ਕਿ ਗੁਲਾਬ ਜਾਮੁਣ ਭਾਰਤ ਦੀ ਮਠਿਆਈ ਹੈ ਜਾਂ ਪਾਕਿਸਤਾਨ ਦੀ ।

https://twitter.com/SamaaEnglish/status/1081828004643459073

ਪਰ ਜੇ ਦੇਖਿਆ ਜਾਵੇ ਤਾ ਗੁਲਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ । ਗੁਲ ਯਾਨੀ ਗੁਲਾਬ ਆਬ ਮਤਲਬ ਪਾਣੀ ਤੇ ਇਸ ਦਾ ਰੰਗ ਵੀ ਜਾਮੁਣ ਦੇ ਫਲ ਵਰਗਾ ਹੁੰਦਾ ਹੈ । ਮਾਈਕਲ ਕਰੋਂਡਲ ਨਾਂ ਦੇ ਇੱਕ ਅੰਗਰੇਜ ਨੇ ਡੋਨਟ ਅਤੇ ਉਸ ਨਾਲ ਮਿਲਦੀਆਂ ਜੁਲਦੀਆਂ ਮਠਿਆਈਆਂ ਦੀ ਇੱਕ ਕਿਤਾਬ ਲਿਖੀ ਹੈ । ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਮੁਗਲਾਂ ਨੇ ਗੁਲਾਬ ਜਾਮੁਣ ਨੂੰ ਭਾਰਤ ਵਿੱਚ ਲਿਆਂਦਾ ਸੀ ।ਕੁਝ ਲੋਕ ਕਹਿੰਦੇ ਹਨ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਖਾਨਸਾਮੇ ਨੇ ਕਿਸੇ ਫਾਰਸੀ ਮਠਿਆਈ ਨਾਲ ਪ੍ਰਯੋਗ ਕਰਦੇ ਹੋਏ ਮਿੱਠੇ ਪਕੌੜੇ ਬਣਾ ਦਿੱਤੇ ਸਨ ਤੇ ਇਹਨਾਂ ਪਕੌੜਿਆਂ ਨੂੰ ਬਾਅਦ ਵਿੱਚ ਗੁਲਾਬ ਜਾਮੁਣ ਦਾ ਨਾਂ ਦਿੱਤਾ ਗਿਆ ਸੀ ।

Shah Jahan Shah Jahan

ਗੁਲਾਬ ਜਾਮੁਣ ਨਾਲ ਮਿਲਦੀ ਜੁਲਦੀ ਇੱਕ ਮਠਿਆਈ ਤੁਰਕੀ ਵਿੱਚ ਵੀ ਮਿਲਦੀ ਹੈ ਜਿਸ ਨੂੰ ਕਿ ਲੋਕਮਾ ਕਿਹਾ ਜਾਂਦਾ ਹੈ । ਸੋ ਪਾਕਿਸਤਾਨ ਨੇ ਤਾਂ ਆਪਣੀ ਮੱਠਿਆਈ ਚੁਣ ਲਈ ਹੈ ਤੇ ਹੁਣ ਵਾਰੀ ਭਾਰਤ ਦੀ ਹੈ ।

You may also like