ਆਰਿਅਨ ਖਾਨ ਡਰੱਗ ਮਾਮਲੇ ਨੂੰ ਲੈ ਕੇ ਮੋਦੀ ’ਤੇ ਭੜਕਿਆ ਪਾਕਿਸਤਾਨੀ ਅਦਾਕਾਰ, ਸ਼ਾਹਰੁਖ ਖ਼ਾਨ ਨੂੰ ਦਿੱਤੀ ਇਹ ਸਲਾਹ

written by Rupinder Kaler | October 26, 2021

ਅਦਾਕਾਰ ਸ਼ਾਹਰੁਖ ਖਾਨ (Shah Rukh Khan) ਦੇ ਬੇਟੇ ਆਰਿਅਨ ਖਾਨ ਏਨੀਂ ਦਿਨੀਂ ਡਰੱਗ ਮਾਮਲੇ ’ਚ ਜੇਲ੍ਹ ’ਚ ਬੰਦ ਹਨ। ਇਸ ਮਾਮਲੇ ’ਤੇ ਬਹੁਤ ਸਾਰੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਸਭ ਦੇ ਚਲਦੇ ਪਾਕਿਸਤਾਨ ਦੇ ਇਕ ਐਂਕਰ ਅਤੇ ਪੱਤਰਕਾਰ ਨੇ ਵੀ ਆਰਿਅਨ ਖਾਨ (Aryan Khan) ਡਰੱਗਸ ਕੇਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਪਾਕਿਸਤਾਨੀ ਐਂਕਰ ਵਕਾਰ ਜਾਕਾ ਨੇ ਵੀ ਪ੍ਰਤੀਕਰਮ ਦਿੱਤਾ ਹੈ। ਵਕਾਰ ਜਾਕਾ ਪਾਕਿਸਤਾਨ ਦੇ ਮਸ਼ਹੂਰ ਐਂਕਰ ਅਤੇ ਪੱਤਰਕਾਰਾਂ ’ਚੋਂ ਇਕ ਹਨ । ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਰਿਅਨ ਖਾਨ ਤੇ ਸ਼ਾਹਰੁਖ ਖਾਨ ਦਾ ਸਮਰਥਨ ਕੀਤਾ ਹੈ।

feature image of shah rukh khan and his son aryan drug case-min Pic Courtesy: Instagram

ਹੋਰ ਪੜ੍ਹੋ :

ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਓ ਜੌਂਆਂ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਇਸ ਦੇ ਨਾਲ ਹੀ ਉਹਨਾਂ ਨੇ ਸ਼ਾਹਰੁਖ (Shah Rukh Khan)  ਨੂੰ ਭਾਰਤ ਛੱਡ ਪਾਕਿਸਤਾਨ ’ਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਵਕਾਰ ਜਾਕਾ (Waqar Zaka ) ਨੂੰ ਕਿੰਗ ਖਾਨ (Shah Rukh Khan)  ਲਈ ਇਹ ਗੱਲ ਕਹਿਣਾ ਕਾਫੀ ਭਾਰੀ ਪੈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੂੰ ਜੰਮ ਕੇ ਟ੍ਰੋਲ ਵੀ ਕਰ ਰਹੇ ਹਨ।

shah-rukh-khan Pic Courtesy: Instagram

ਵਕਾਰ ਜਾਕਾ ਨੇ ਹਾਲ ਹੀ ’ਚ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ’ਤੇ ਸ਼ਾਹਰੁਖ ਖਾਨ ਨੂੰ ਲੈ ਕੇ ਕਿਹਾ, ‘ਸ਼ਾਹਰੁਖ ਖਾਨ (Shah Rukh Khan)  ਸਰ, ਭਾਰਤ ਛੱਡੋ ਅਤੇ ਪਰਿਵਾਰ ਸਮੇਤ ਪਾਕਿਸਤਾਨ ’ਚ ਸ਼ਿਫ਼ਟ ਹੋ ਜਾਓ। ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ, ਇਹ ਬੇਵਕੂਫੀ ਹੈ। ਮੈਂ ਸ਼ਾਹਰੁਖ ਖਾਨ (Shah Rukh Khan)  ਦੇ ਨਾਲ ਖੜ੍ਹਾ ਹਾਂ।’ ਸੋਸ਼ਲ ਮੀਡੀਆ ’ਤੇ ਵਕਾਰ ਜਾਕਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

You may also like