ਪਾਕਿਸਤਾਨ ਦੇ ਐਂਕਰ ਆਫਤਾਬ ਇਕਬਾਲ ਨੇ ਪੰਜਾਬੀ ਭਾਸ਼ਾ ਦਾ ਉਡਾਇਆ ਮਜ਼ਾਕ, ਵੀਡੀਓ ਹੋ ਰਿਹਾ ਵਾਇਰਲ

written by Shaminder | January 13, 2022 12:44pm

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਿ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਪਾਕਿਸਤਾਨ ਦੇ ਕਿਸੇ ਸ਼ੋਅ ਦਾ ਹੈ । ਜਿਸ ‘ਚ ਇੱਕ ਸ਼ਖਸ ਗੁਰਮੁਖੀ (Gurmukhi) ਅਤੇ ਪੰਜਾਬੀ ਭਾਸ਼ਾ ਦਾ ਮਜ਼ਾਕ (mocking)ਉਡਾਉਂਦਾ ਦਿਖਾਈ ਦੇ ਰਿਹਾ ਹੈ । ਜਿਸ ਤੋਂ ਬਾਅਦ ਉਹ ਪੰਜਾਬੀਆਂ ਦੇ ਨਿਸ਼ਾਨੇ ‘ਤੇ ਆ ਗਿਆ ਹੈ ।ਇਸ ਸ਼ਖਸ ਦਾ ਨਾ ਮ ਆਫਤਾਬ ਇਕਬਾਲ (Aftab Iqbal)ਦੱਸਿਆ ਜਾ ਰਿਹਾ ਹੈ।

Aftab Iqbal.j image From twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਜੋ ਕਿ ਦਰਸ਼ਕਾਂ ਦੇ ਸਾਹਮਣੇ ਗੁਰਮੁਖੀ ਦੇ ਅੱਖਰਾਂ ਦਾ ਉਚਾਰਨ ਕਰਦੇ ਹੋਏ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇਹ ਅੱਖਰ ਅਸੀਂ ਜੇ ਤਿੰਨ ਵਾਰ ਬੋਲ ਲਈਏ ਤਾਂ ਜ਼ੁਬਾਨ ਨੂੰ ਲਕਵਾ ਹੀ ਮਾਰ ਜਾਏ ।ਜਿਸ ਤੋਂ ਬਾਅਦ ਸ਼ੋਅ ‘ਚ ਮੌਜੂਦ ਸਭ ਲੋਕ ਹੱਸ ਰਹੇ ਹਨ।

Aftab Iqbal.jpg,, image from twitter

ਇਸ ਸ਼ਖਸ ਦਾ ਨਾਮ ਆਫਤਾਬ ਇਕਬਾਲ ਦੱਸਿਆ ਜਾ ਰਿਹਾ ਹੈ ।ਐਂਕਰ ਨੂੰ ਆਪਣੇ ਇੱਕ ਸ਼ੋਅ ਵਿੱਚ ਇੱਕ ਨੌਜਵਾਨ ਦਰਸ਼ਕਾਂ ਦੇ ਸਾਹਮਣੇ ਗੁਰਮੁਖੀ ਪੰਜਾਬੀ ਅੱਖਰਾਂ ਦਾ ਉਚਾਰਨ ਕਰਦੇ ਦੇਖਿਆ ਜਾ ਸਕਦਾ ਹੈ। ਪਰ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਹੈ ਉਸਦਾ ਲਹਿਜ਼ਾ ਅਤੇ ਉਹ ਕਿਵੇਂ ਉਚਾਰਨ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਕਈ ਲੋਕਾਂ ਨੇ ਆਫਤਾਬ ਇਕਬਾਲ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਉਸ ਦੇ ਇਸ ਰਵੱਈਏ ਦੀ ਕਰੜੀ ਨਿਖੇਧੀ ਵੀ ਕੀਤੀ ਹੈ ।

 

You may also like