ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

Written by  Rupinder Kaler   |  November 30th 2019 05:33 PM  |  Updated: November 30th 2019 05:33 PM

ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰੀ ਬੈਠਕਾਂ ਤੇ ਕਾਰਜਾਂ 'ਚ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇ । ਦਿੱਲੀ ਦੇ ਵਿਗੜਦੇ ਏਅਰ ਕੁਆਲਿਟੀ ਇੰਡੈਕਸ ਤੋਂ ਚਿੰਤਤ ਫਓਠਅ ਦੀ ਡਾਇਰੈਕਟਰ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਾਰੀਆਂ ਅਧਿਕਾਰਤ ਬੈਠਕਾਂ ਤੇ ਕੰਮਾਂ 'ਚ ਸਿਰਫ਼ ਸ਼ਾਕਾਹਾਰੀ ਭੋਜਨ ਪਰੋਸਣ ਦੀ ਵਿਵਸਥਾ ਕਰ ਕੇ ਵਾਤਾਵਰਨ ਬਚਾਉਣ ਲਈ ਕੰਮ ਕਰਨ।

https://www.instagram.com/p/B4VE4haHtlR/

ਆਪਣੇ ਪੱਤਰ 'ਚ ਉਨ੍ਹਾਂ ਦੱਸਿਆ ਹੈ ਕਿ ਡੇਅਰੀ, ਮਾਸ ਤੇ ਆਂਡਿਆਂ ਲਈ ਜਾਨਵਰਾਂ ਦੇ ਪਾਲਣ-ਪੋਸ਼ਣ ਕਾਰਨ 20% ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਹੁੰਦੀ ਹੈ। ਪਾਮੇਲਾ ਨੇ ਅੱਗੇ ਲਿਖਿਆ ਹੈ, 'ਆਪਣੇ ਦੇਸ਼ ਦੇ ਖੇਤੀਬਾੜੀ ਇਤਿਹਾਸ ਕਾਰਨ ਮੈਨੂੰ ਯਕੀਨ ਹੈ ਕਿ ਭਾਰਤ ਵੱਲੋਂ ਉਤਪਾਦਤ ਸੋਇਆ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਹਾਨੀਕਾਰਕ ਖ਼ੁਰਾਕੀ ਵਸਤਾਂ ਨੂੰ ਆਸਾਨੀ ਨਾਲ ਬਦਲ ਸਕਦੀਆਂ ਹਨ।'

https://www.instagram.com/p/B3k_Mq1nc9B/

'ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਵੀ ਸ਼ਾਕਾਹਾਰੀ ਖਾਣੇ ਵੱਲ ਵਧਣ ਦੀ ਸਲਾਹ ਦਿੱਤੀ ਹੈ ਤਾਂ ਜੋ ਪੌਣ-ਪਾਣੀ ਨੂੰ ਬਚਾਇਆ ਸਕੇ। ਪਾਮੇਲਾ ਨੇ ਚਿੱਠੀ 'ਚ ਇਹ ਵੀ ਲਿਖਿਆ ਹੈ ਕਿ ਪੂਰੀ ਤਰ੍ਹਾਂ ਨਾਲ ਬੂਟਿਆਂ ਤੋਂ ਬਣੇ ਖਾਣੇ ਨੂੰ ਖਾਣ ਨਾਲ ਨਾ ਸਿਰਫ਼ ਜਾਨਵਰਾਂ ਦੀ ਜਾਨ ਬਚਾਈ ਜਾ ਸਕਦੀ ਹੈ ਬਲਕਿ ਮੀਟ ਤੇ ਡੇਅਰੀ ਦੇ ਖਾਣੇ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਸ਼ੂਗਰ, ਬ੍ਰੈਸਟ ਕੈਂਸਰ ਤੇ ਦਿਲ ਦੀਆਂ ਬਿਮਰਾਈਆਂ ਤੋਂ ਵੀ ਬਚਿਆ ਜਾ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network