ਪਰਤ ਆਇਆ ਜਮਾ ਕੇ ਰੱਖ ਦੇਣ ਵਾਲਾ ਇਸ਼ਕ, ਪਹਿਲੀ ਦਸੰਬਰ ਨੂੰ ਫਿਰ ਤੋਂ ਡੁੱਬੂਗਾ Titanic

Written by  Gourav Kochhar   |  November 23rd 2017 05:58 AM  |  Updated: November 27th 2017 05:06 AM

ਪਰਤ ਆਇਆ ਜਮਾ ਕੇ ਰੱਖ ਦੇਣ ਵਾਲਾ ਇਸ਼ਕ, ਪਹਿਲੀ ਦਸੰਬਰ ਨੂੰ ਫਿਰ ਤੋਂ ਡੁੱਬੂਗਾ Titanic

ਸੁਪਰ ਹਿੱਟ ਫ਼ਿਲਮ "ਟਾਈਟੈਨਿਕ" ਇਕ ਵਾਰ ਫਿਰ ਤੋਂ ਸਿਨੇਮਾਘਰਾਂ 'ਚ ਵਿਖਾਈ ਜਾਵੇਗੀ | 1997 ਵਿਚ ਰਿਲੀਜ਼ ਹੋਈ ਇਹ ਫ਼ਿਲਮ ਉਸ ਸਮੇਂ ਸੁਪਰ ਹਿੱਟ ਰਹੀ ਸੀ ਅਤੇ ਦਰਸ਼ਕਾਂ ਨੂੰ ਵੀ ਕਾਫ਼ੀ ਪਸੰਦ ਆਈ ਸੀ | ਸੱਚੀ ਘਟਨਾ ਤੇ ਅਧਾਰਿਤ ਇਸ ਫ਼ਿਲਮ ਵਿਚ ਲਿਓਨਾਰਡੋ ਡਿ ਕੈਪਰਿਓ ਅਤੇ ਕੇਟ ਵਿੰਸਲੇਟ ਨੇ ਮੁੱਖ ਭੂਮਿਕਾ ਨਿਭਾਈ ਸੀ | ਅੱਜ ਵੀ ਇਸ ਜੋੜੀ ਨੂੰ ਸੱਭ ਤੋਂ ਵਧੀਆ ਰੋਮਾੰਟਿਕ ਜੋੜੀ ਮਨਿਆ ਜਾਂਦਾ ਹੈ |

ਫ਼ਿਲਮ ਦਾ ਨਵਾਂ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਪਰ ਇਸਨੂੰ ਸਿਰਫ਼ ਅਮਰੀਕਾ ਵਿਚ ਹੀ 1 ਦਸੰਬਰ ਨੂੰ ਰਿਲੀਜ਼ ਕਿੱਤਾ ਜਾਵੇਗਾ | ਫ਼ਿਲਮ ਵਿਚ ਨਿਰਦੇਸ਼ਕ ਜੇਮਸ ਕੈਮਰੂਨ ਨੇ ਦਸਿਆ ਅਮਰੀਕਾ ਦੇ ਏ.ਐੱਮ.ਆਰ. ਸਿਨੇਮਾ ਘਰਾਂ ਵਿਚ ਇਹ ਫ਼ਿਲਮ ਇਕ ਹਫ਼ਤੇ ਤੱਕ ਵਿਖਾਈ ਜਾਵੇਗੀ | ਭਾਰਤ ਵਿਚ ਇਸ ਫ਼ਿਲਮ ਨੂੰ ਆਨਲਾਈਨ ਹੀ ਵੇਖਿਆ ਜਾ ਸਕਦਾ ਹੈ |

"ਟਾਈਟੈਨਿਕ" ਦੇ ਨਿਰਦੇਸ਼ਕ ਕੈਮਰੂਨ ਨੇ ਕਿਹਾ ਕਿ ਇਸਨੂੰ ਦੁਬਾਰਾ ਵੇਖ ਕੇ ਦਰਸ਼ਕਾਂ ਨੂੰ ਬਹੁਤ ਆਨੰਦ ਮਿਲੂਗਾ | ਫ਼ਿਲਮ ਨੂੰ 2ਡੀ ਅਤੇ 3ਡੀ ਵਿਚ ਰਿਲੀਜ਼ ਕਿੱਤਾ ਜਾਵੇਗਾ | ਇਸਨੂੰ ਹੁਣ ਡੋਲਬੀ ਵਿਜ਼ਨ ਨਾਲ ਜਾਰੀ ਕਿੱਤਾ ਜਾ ਰਿਹਾ ਹੈ |

ਗੌਰਤਲਬ ਹੈ ਕਿ ਇਹ ਫ਼ਿਲਮ ਸਾਲ 1912 ਦੇ ਇਕ ਦਰਦਨਾਕ ਹਾਦਸੇ ਉੱਤੇ ਬਣੀ ਸੀ | "ਟਾਈਟੈਨਿਕ" ਵਿਚ ਜੈਕ-ਰੋਜ਼ ਦੀ ਜੋੜੀ ਦੇ ਰੂਪ ਵਿਚ ਕੰਮ ਕਰਨ ਵਾਲੇ ਲਿਓਨਾਰਡੋ ਡਿ ਕੈਪਰਿਓ ਅਤੇ ਕੇਟ ਵਿੰਸਲੇਟ ਰਾਤੋਂ ਰਾਤ ਸੁਪਰ ਸਟਾਰ ਬਣ ਗਏ ਸਨ | ਇਹ ਜੋੜੀ ਅੱਜ ਵੀ ਸੱਭ ਤੋਂ ਵੱਧ ਪਸੰਦ ਕਿੱਤੇ ਜਾਣ ਵਾਲੀ ਜੋੜੀਆਂ ਵਿਚੋਂ ਇਕ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network